Advertisment

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਲਿਆ ਕੌਮਾਂਤਰੀ ਹਾਕੀ ਤੋਂ ਸੰਨਿਆਸ

author-image
Shanker Badra
New Update
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਲਿਆ ਕੌਮਾਂਤਰੀ ਹਾਕੀ ਤੋਂ ਸੰਨਿਆਸ
Advertisment
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਲਿਆ ਕੌਮਾਂਤਰੀ ਹਾਕੀ ਤੋਂ ਸੰਨਿਆਸ:ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਅੱਜ ਕੌਮਾਂਤਰੀ ਹਾਕੀ ਨੂੰ ਅਲਵਿਦਾ ਆਖ ਦਿੱਤਾ ਹੈ।ਜਿਸ ਦਾ ਰਸਮੀ ਐਲਾਨ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤਾ ਹੈ।ਸਰਦਾਰ ਸਿੰਘ ਸਭ ਤੋਂ ਛੋਟੀ ਉਮਰ ਦੇ ਕਪਤਾਨ ਬਣਨ ਵਾਲੇ ਖਿਡਾਰੀ ਸਨ।ਹਾਕੀ ਨੂੰ ਛੱਡਣ ਦਾ ਕਾਰਨ ਏਸ਼ੀਆਈ ਖੇਡਾਂ ਵਿਚ ਨਿਰਾਸ਼ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ।ਸਰਦਾਰ ਸਿੰਘ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਕਿ ਉਨ੍ਹਾਂ ਉੱਤੇ ਕੋਈ ਦਬਾਅ ਨਹੀਂ ਹੈ ਸਗੋਂ ਉਨ੍ਹਾਂ ਨੇ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਇਹ ਫ਼ੈਸਲਾ ਆਪਣੇ ਪਰਿਵਾਰ, ਟੀਮ ਅਤੇ ਦੋਸਤਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਲਿਆ ਹੈ। ਸਰਦਾਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਕੈਰੀਅਰ ਦੇ 12 ਸਾਲਾ ਦੌਰਾਨ ਬਹੁਤ ਹਾਕੀ ਖੇਡੀ ਹੈ।ਹੁਣ ਭਵਿੱਖ ਦੀ ਜਿੰਮੇਵਾਰੀ ਨਵੀਂ ਪੀੜ੍ਹੀ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ।ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਨੈਸ਼ਨਲ ਖੇਡਦੇ ਰਹਿਣਗੇ।ਇਸ ਦੇ ਨਾਲ ਹੀ ਸਰਦਾਰ ਸਿੰਘ ਨੇ ਕਿਹਾ ਕਿ ਉਹ ਹਾਕੀ ਇੰਡੀਆ ਅਤੇ ਹਰਿਆਣਾ ਸਰਕਾਰ ਤੋਂ ਮਨਜ਼ੂਰੀ ਲੈ ਕੇ ਹਾਕੀ ਖਿਡਾਰੀਆਂ ਨੂੰ ਕੋਚਿੰਗ ਦੇਣ ਦਾ ਉਪਰਾਲਾ ਕਰਨਗੇ। ਦੱਸ ਦੇਈਏ ਕਿ ਸਰਦਾਰ ਸਿੰਘ ਨੇ ਸਾਲ 2006 'ਚ ਪਾਕਿਸਤਾਨ ਵਿਰੁੱਧ ਆਪਣਾ ਪਹਿਲਾਂ ਕੌਮਾਂਤਰੀ ਮੈਚ ਖੇਡਿਆ ਸੀ ਅਤੇ ਇਸ ਤੋਂ ਬਾਅਦ ਉਹ ਹਾਕੀ ਟੀਮ ਦਾ ਅਹਿਮ ਹਿੱਸਾ ਬਣ ਗਏ।ਸਰਦਾਰ ਨੇ ਦੇਸ਼ ਲਈ 350 ਅੰਤਰ-ਰਾਸ਼ਟਰੀ ਮੈਚ ਖੇਡੇ ਹਨ ਅਤੇ 32 ਸਾਲਾ ਇਸ ਖਿਡਾਰੀ ਨੇ ਸਾਲ 2008 ਤੋਂ 2016 ਤੱਕ ਕੌਮੀ ਟੀਮ ਦੀ ਕਪਤਾਨੀ ਵੀ ਸੰਭਾਲੀ ਹੈ।ਸਰਦਾਰ ਨੂੰ 2012 ਵਿਚ ਅਰਜੁਨ ਪੁਰਸਕਾਰ ਅਤੇ 2015 ਵਿਚ ਪਦਮ ਸ਼੍ਰੀ ਨਾਲ ਵੀ ਨਵਾਜਿਆ ਗਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment