Advertisment

ਭਾਰਤੀ ਪੁਰਸ਼ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4 - 1 ਨਾਲ ਦਿੱਤੀ ਮਾਤ

author-image
Ragini Joshi
New Update
ਭਾਰਤੀ ਪੁਰਸ਼ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4 - 1 ਨਾਲ ਦਿੱਤੀ ਮਾਤ
Advertisment
ਭਾਰਤੀ ਪੁਰਸ਼ ਹਾਕੀ ਟੀਮ ਨੇ ਸਾਊਥ ਕੋਰੀਆ ਨੂੰ 4 - 1 ਨਾਲ ਦਿੱਤੀ ਮਾਤ,ਨਵੀਂ ਦਿੱਲੀ: ਓਮਾਨ ਦੇ ਮਸਕਟ ਵਿੱਚ ਜਾਰੀ ਏਸ਼ੀਅਨ ਚੈਂਪੀਅੰਸ ਟ੍ਰਾਫ਼ੀ ਵਿੱਚ ਭਾਰਤ ਨੇ ਸਾਊਥ ਕੋਰੀਆ ਨੂੰ 4 - 1 ਨਾਲ ਹਰਾ ਕੇ ਟੂਰਨਮੈਂਟ ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ। ਇਸ ਤਰ੍ਹਾਂ ਭਾਰਤ ਨੇ ਟੂਰਨਮੈਂਟ ਵਿੱਚ ਆਪਣੇ ਅਜਿੱਤ ਅਭਿਆਨ ਨੂੰ ਜਾਰੀ ਰੱਖਿਆ ਹੈ। ਏਸ਼ੀਅਨ ਚੈਂਪੀਅੰਸ ਟ੍ਰਾਫ਼ੀ ਵਿੱਚ ਇਹ ਭਾਰਤ ਦਾ 5ਵਾਂ ਮੁਕਾਬਲਾ ਸੀ। ਇਸ ਮੈਚ ਵਿੱਚ ਭਾਰਤ ਲਈ ਹਰਮਨਪ੍ਰੀਤ ਨੇ 3, ਜਦੋਂ ਕਿ ਗੁਰਜੰਟ ਨੇ ਇੱਕ ਗੋਲ ਕੀਤਾ। ਹਰਮਨਪ੍ਰੀਤ ਨੇ ਤਿੰਨੇ ਗੋਲ ਪੈਨਲਟੀ ਕਾਰਨਰ ਨਾਲ ਕੀਤੇ, ਜਦੋਂ ਕਿ ਗੁਰਜੰਟ ਨੇ ਸ਼ਾਨਦਾਰ ਫੀਲਡ ਗੋਲ ਕੀਤਾ। ਹੋਰ ਪੜ੍ਹੋ: ਪਹਿਲੇ ਟੀ-20 ‘ਚ ਮਿਲੀ ਹਾਰ: ਕਪਤਾਨ ਡੁਮਨੀ ਨੂੰ ਚੜ੍ਹਿਆ ਇੰਨ੍ਹਾਂ ਖਿਡਾਰੀਆਂ ‘ਤੇ ਗੁੱਸਾ ਭਾਰਤ ਨੂੰ ਇਸ ਮੈਚ ਵਿੱਚ ਕੁਲ 4 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿਚੋਂ 3 ਨੂੰ ਉਹਨਾਂ ਨੇ ਗੋਲ ਵਿੱਚ ਬਦਲਿਆ। ਇਸ ਮੈਚ ਵਿੱਚ ਦੋਨਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ, ਪਰ ਭਾਰਤੀ ਖਿਡਾਰੀਆਂ ਕੋਰੀਆ 'ਤੇ ਭਾਰੀ ਰਹੇ। —PTC News-
sports-news latest-sports-news hockey-news latest-hockey-news hockey-news-in-punjabi
Advertisment

Stay updated with the latest news headlines.

Follow us:
Advertisment