Sat, Apr 20, 2024
Whatsapp

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਹਾਸਲ ਕੀਤੀ ਟੋਕੀਓ ਓਲੰਪਿਕ ਟਿਕਟ

Written by  Jashan A -- November 03rd 2019 01:25 PM
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਹਾਸਲ ਕੀਤੀ ਟੋਕੀਓ ਓਲੰਪਿਕ ਟਿਕਟ

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਹਾਸਲ ਕੀਤੀ ਟੋਕੀਓ ਓਲੰਪਿਕ ਟਿਕਟ

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਹਾਸਲ ਕੀਤੀ ਟੋਕੀਓ ਓਲੰਪਿਕ ਟਿਕਟ,ਨਵੀਂ ਦਿੱਲੀ: ਭਾਰਤ ਦੀਆਂ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਕਲਿੰਗਾ ਸਟੇਡੀਅਮ ਵਿਚ ਕ੍ਰਮਵਾਰ ਰੂਸ ਤੇ ਅਮਰੀਕਾ ਨੂੰ ਹਰਾ ਕੇ 2020 ਦੀਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਪੁਰਸ਼ ਟੀਮ ਨੇ ਰੂਸ ਨੂੰ 11-3 ਨਾਲ ਹਰਾ ਕੇ ਓਲੰਪਿਕ ਦੀ ਟਿਕਟ ਹਾਸਲ ਕੀਤੀ। ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਪੁਰਸ਼ ਟੀਮ ਨੇ 22ਵੇਂ ਨੰਬਰ ਰੂਸ ਨੂੰ ਪਹਿਲੇ ਮੈਚ ਵਿਚ 4-2 ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ਵਿਚ ਉਸ ਨੇ ਰੂਸ ਨੂੰ 7-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਪੁਰਸ਼ ਟੀਮ ਨੇ 21ਵੀਂ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ। ਹੋਰ ਪੜ੍ਹੋ: ਕੈਲੀਫੋਰਨੀਆ ਦੇ ਯੂਬਾ ਸਿਟੀ 'ਚ ਕਰਵਾਇਆ ਗਿਆ ਤੀਜਾ ਕੌਮਾਂਤਰੀ ਕਬੱਡੀ ਕੱਪ https://twitter.com/WrestlerSushil/status/1190699868211175424?s=20 ਉਧਰ ਕਪਤਾਨ ਰਾਣੀ ਰਾਮਪਾਲ ਦੇ ਚੌਥੇ ਕੁਆਰਟਰ 'ਚ ਫੈਸਲਾਕੁੰਨ ਗੋਲ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨੀਵਾਰ ਇਥੇ ਕਲਿੰਗਾ ਸਟੇਡੀਅਮ 'ਚ ਅਮਰੀਕਾ ਨੂੰ 6-5 ਦੇ ਸਕੋਰ ਨਾਲ ਹਰਾ ਕੇ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਲਿਆ। -PTC News


Top News view more...

Latest News view more...