ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈ ਪਾਬੰਦੀ ,ਪੜ੍ਹੋ ਪੂਰਾ ਮਾਮਲਾ

Indian Navy bans use of smartphones, Facebook , social media at naval bases, warships
ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈਪਾਬੰਦੀ ,ਪੜ੍ਹੋ ਪੂਰਾ ਮਾਮਲਾ 

ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈ ਪਾਬੰਦੀ ,ਪੜ੍ਹੋ ਪੂਰਾ ਮਾਮਲਾ:ਨਵੀਂ ਦਿੱਲੀ : ਭਾਰਤੀ ਜਲ ਸੈਨਾ ਨੇ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਆਪਣੇ ਜਵਾਨਾਂ ਵਲੋਂ ਫੇਸਬੁੱਕ ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜਲ ਸੈਨਾ ਦੇ ਟਿਕਾਣਿਆਂ, ਡੋਕਯਾਰਡਾਂ ਅਤੇ ਜੰਗੀ ਜਹਾਜ਼ਾਂ ‘ਤੇ ਸਮਾਰਟ ਫੋਨ ਲਿਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

Indian Navy bans use of smartphones, Facebook , social media at naval bases, warships
ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈਪਾਬੰਦੀ ,ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਲ ਸੈਨਾ ਵਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਬੀਤੇ ਦਿਨੀਂ ਸਮੁੰਦਰੀ ਫ਼ੌਜ ਦੇ 7 ਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਦੁਸ਼ਮਣ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਅਹਿਮ ਤੇ ਸੰਵੇਦਨਸ਼ੀਲ ਸੂਚਨਾਵਾਂ ਲੀਕ ਕਰਦਿਆਂ ਫੜਿਆ ਗਿਆ ਸੀ।

Indian Navy bans use of smartphones, Facebook , social media at naval bases, warships
ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈਪਾਬੰਦੀ ,ਪੜ੍ਹੋ ਪੂਰਾ ਮਾਮਲਾ

ਜਦੋਂ ਕਈ ਵਾਰ ਜਵਾਨ ਆਪਣੇ ਕਿਸੇ ਅਹਿਮ ਤੇ ਗੁਪਤ ਟਿਕਾਣੇ ਦੀ ਕੋਈ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਹੈ, ਤਾਂ ਉੱਥੋਂ ਕਈ ਗੱਲਾਂ ਦੁਸ਼ਮਣ ਨੂੰ ਪਤਾ ਚੱਲ ਜਾਂਦੀਆਂ ਹਨ। ਸ਼ਰਾਰਤੀ ਅਨਸਰ ਸਿਰਫ਼ ਜਵਾਨਾਂ ਦੀਆਂ ਤਸਵੀਰਾਂ ਹੀ ਨਹੀਂ, ਸਗੋਂ ਜਵਾਨਾਂ ਦੇ ਆਲੇ–ਦੁਆਲੇ ਤੇ ਪਿਛਲੇ ਪਾਸੇ ਵਿਖਾਈ ਦੇਣ ਵਾਲੀਆਂ ਚੀਜ਼ਾਂ ਤੇ ਹਾਲਾਤ ਤੋਂ ਹੀ ਕਈ ਤਰ੍ਹਾਂ ਦੇ ਅਨੁਮਾਨ ਲਾ ਲੈਂਦੇ ਹਨ।

Indian Navy bans use of smartphones, Facebook , social media at naval bases, warships
ਭਾਰਤੀ ਜਲ ਸੈਨਾ ਨੇ ਜਵਾਨਾਂ ਦੇ ਫ਼ੇਸਬੁੱਕ ਤੇ ਸਮਾਰਟ ਫ਼ੋਨ ਚਲਾਉਣ ’ਤੇ ਲਾਈਪਾਬੰਦੀ ,ਪੜ੍ਹੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਪੁਲਿਸ ਨੇ ਬੀਤੀ 20 ਦਸੰਬਰ ਨੂੰ ਪਾਕਿਸਤਾਨ ਨਾਲ ਸੰਪਰਕ ਰੱਖਣ ਵਾਲੇ ਕੁਝ ਜਾਸੂਸਾਂ ਦਾ ਪਤਾ ਲਾਇਆ ਸੀ। ਇਸ ਸਬੰਧੀ ਭਾਰਤੀ ਸਮੁੰਦਰੀ ਫ਼ੌਜ ਦੇ ਸੱਤ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਹ ਹੁਕਮ 27 ਦਸੰਬਰ ਨੂੰ ਜਾਰੀ ਕੀਤੇ ਗਏ ਸਨ।
-PTCNews