Advertisment

ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ

author-image
Shanker Badra
Updated On
New Update
ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ
Advertisment
ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ:ਨਿਊਯਾਰਕ : ਅਮਰੀਕਾ ਵਿਚ ਇਕ ਭਾਰਤੀ ਮੂਲ ਦੀ ਰਿਪੋਰਟਰ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸੀ.ਬੀ.ਐੱਸ. ਨਿਊਯਾਰਕ ਵਿਚ ਕੰਮ ਕਰਨ ਵਾਲੀ 26 ਸਾਲਾ ਨੀਨਾ ਕਪੂਰ ਇਕ ਵਾਹਨ 'ਚ ਸਵਾਰ ਸੀ ਅਤੇ ਉਹ ਭਿਆਨਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। publive-image ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਹੋਰ ਵਿਅਕਤੀ ਜ਼ਖਮੀ ਹੋਇਆ ਹੈ। ਟੀ.ਵੀ. ਸਟੇਸ਼ਨ ਨੇ ਦੱਸਿਆ ਕਿ ਰਿਪੋਰਟਰ ਨੀਨਾ ਕਪੂਰ ਜੂਨ 2019 ਵਿਚ ਟੀਮ ਵਿਚ ਸ਼ਾਮਲ ਹੋਈ ਸੀ। ਉਹ ਆਪਣੀ ਮੁਸਕਾਨ ਅਤੇ ਖ਼ਬਰ ਕਹਿਣ ਦੇ ਵੱਖਰੇ ਅੰਦਾਜ਼ ਕਾਰਨ ਕਾਫੀ ਮਸ਼ਹੂਰ ਸੀ।
Advertisment
publive-image ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ ਨਿਊਯਾਰਕ 'ਚ ਇਹ ਇਕ ਮੋਪਡ-ਸ਼ੇਅਰਿੰਗ ਕੰਪਨੀ ਹੈ, ਜਿਸਦਾ ਵੇਸਪਾ ਸ਼ੈਲੀ ਵਾਲੇ ਵਾਹਨ ਨਿਊਯਾਰਕ ਦੇ ਬਰੁਕਲਿਨ ਅਤੇ ਕੁਈਨਜ਼ ਦੀਆਂ ਸੜਕਾਂ 'ਤੇ ਕਿਰਾਏ ਤੇ ਮਿਲਦੇ ਹਨ ਅਤੇ ਇਹ ਹਾਦਸਾ ਫ੍ਰੈਂਕਲਿਨ ਅਤੇ ਇੰਡੀਆ ਸਟ੍ਰੀਟ ਦੇ ਚੌਰਾਹੇ ਨੇੜੇ ਹੋਇਆ ਅਤੇ ਬਰੁਕਲਿਨ ਦੇ ਗ੍ਰੀਨ ਪੁਆਇੰਟ ਸੈਕਸ਼ਨ ਵਿੱਚ ਇਹ ਇੱਕ ਜਿਆਦਾਤਰ ਸੰਘਣੀ ਰਿਹਾਇਸ਼ੀ ਵਾਲਾ ਖੇਤਰ ਹੈ ,ਜੋ ਬੀਅਰ ਬਾਰਾਂ ਅਤੇ ਰੈਸਟੋਰੈਂਟਾਂ ਨਾਲ ਭਰਿਆ ਹੁੰਦਾ ਹੈ। publive-image ਅਮਰੀਕਾ 'ਚ ਭਾਰਤੀ ਮੂਲ ਦੀ ਰਿਪੋਰਟਰ ਨੀਨਾ ਕਪੂਰ ਦੀ ਸੜਕ ਹਾਦਸੇ 'ਚ ਹੋਈ ਮੌਤ ਮ੍ਰਿਤਕਾਂ ਰਿਪੋਰਟਰ 26 ਸਾਲਾ ਨੀਨਾ ਕਪੂਰ ਇਸ ਸਕੂਟਰ 'ਤੇ ਸਵਾਰ ਸੀ, ਜਿਸ ਨੂੰ ਇਕ 26 ਕੁ ਸਾਲਾ ਦਾ ਵਿਅਕਤੀ ਚਲਾ ਰਿਹਾ ਸੀ। ਪੁਲਿਸ ਬੁਲਾਰੇ ਜਾਸੂਸ ਡੇਨੀਜ਼ ਮੋਰਨੀ ਨੇ ਕਿਹਾ ਕਿ ਇਹ ਲੋਕ ਮੋਪੇਡ ਤੇ ਫਰੈਂਕਲਿਨ ਸਟ੍ਰੀਟ ਦੇ ਉੱਤਰ ਵੱਲ ਨੂੰ ਜਾ ਰਹੇ ਸੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਜਾਸੂਸ ਮੋਰਨੀ ਨੇ ਅੱਗੇ ਕਿਹਾ ਕਿ ਪੁਲਿਸ ਅਧਿਕਾਰੀ ਅਜੇ ਵੀ ਇਸ ਹਾਦਸੇ ਦੀ ਪੂਰੀ ਜਾਂਚ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਨੀਨਾ ਕਪੂਰ ਨੂੰ ਨਿਊਯਾਰਕ ਦੇ ਬੇਲੇਵ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜੋ ਡਰਾਈਵਰ ਇਸ ਨੂੰ ਚਲਾ ਰਿਹਾ ਸੀ ਉਸ ਦਾ ਨਾਮ ਪੁਲਿਸ ਵੱਲੋਂ ਜਾਰੀ ਨਹੀਂ ਕੀਤਾ ਗਿਆ, ਜਿਸ ਨੂੰ ਵੀ ਇਸ ਹਾਦਸੇ ਚ' ਮਾਮੂਲੀ ਸੱਟਾਂ ਲੱਗੀਆਂ ਹਨ। -PTCNews-
cbs-tv-reporter-dies tv-reporter-nina-kapur
Advertisment

Stay updated with the latest news headlines.

Follow us:
Advertisment