ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ

Indian origin father-daughter duo die in London due to coronavirus
ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ 'ਚ ਸੋਗ ਦੀ ਲਹਿਰ  

ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ:ਨਾਭਾ : ਇੰਗਲੈਂਡ ਦੇ ਹੀਥਰੋ ਹਵਾਈ ਅੱਡੇ ‘ਤੇ ਇੰਮੀਗ੍ਰੇਸ਼ਨ ਵਿੱਚ ਫਰੰਟਲਾਈਨ ਅਧਿਕਾਰੀ ਵਜੋਂ ਕੰਮ ਕਰਦੇ ਪਟਿਆਲਾ ਜ਼ਿਲੇ ਦੇ ਕਸਬਾ ਭਾਦਸੋਂ ਦੇ ਜੰਮਪਲ ਸੁਧੀਰ ਸਰਮਾ (61) ਅਤੇ ਉਨਾਂ ਦੀ ਨੌਜਵਾਨ ਫਾਰਮਾਸਿਸਟ ਪੁੱਤਰੀ ਪੂਜਾ ਸਰਮਾ(30) ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Indian origin father-daughter duo die in London due to coronavirus
ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਜਾਣਕਾਰੀ ਅਨੁਸਾਰ ਸੁਧੀਰ ਸ਼ਰਮਾ ਚਾਰ ਦਹਾਕੇ ਪਹਿਲਾਂ ਨਾਭਾ ਦੇ ਰਿਪੁਦਮਨ ਕਾਲਜ਼ ਤੋਂ ਗ੍ਰੈਜੁਏਸ਼ਨ ਕਰਨ ਉਪਰੰਤ ਇੰਗਲੈਂਡ ਜਾ ਕੇ ਸੈਟਲ ਹੋ ਗਏ ਸਨ। ਕਸਬਾ ਭਾਦਸੋਂ ਦੇ ਪ੍ਰਸਿੱਧ ਕਾਰੋਬਾਰੀ ਸ਼ਰਮਾ ਟੈਂਟ ਵਾਲੇ ਸਿਵਨੰਦਨ ਸ਼ਰਮਾ ਦੇ ਵੱਡੇ ਪੁੱਤਰ ਸੁਧੀਰ ਵਿਦਿਆਰਥੀ ਜੀਵਨ ਤੋਂ ਹੀ ਸੋਸ਼ਲ ਵਰਕ ਅਤੇ ਕਈ ਲੋਕ ਲਹਿਰਾਂ ਦੇ ਮੋਹਰੀ ਹੋਣ ਕਾਰਨ ਇਲਾਕੇ ਭਰ ਵਿੱਚ ਬੜੇ ਹਰਮਨ ਪਿਆਰੇ ਸਨ ਤੇ ਹਰ ਸਾਲ ਫਰਵਰੀ ਮਹੀਨੇ ਭਾਰਤ ਵਿਚਲੇ ਅਪਣੇ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਮਿਲਣ ਲਈ ਮਾਤ ਭੂਮੀ ਆਉਂਦੇ ਸਨ।

Indian origin father-daughter duo die in London due to coronavirus
ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਇਸ ਸਾਲ ਮਾਮੂਲੀ ਬੀਮਾਰ ਹੋਣ ਕਰਕੇ ਸੁਧੀਰ ਭਾਰਤ ਨਾ ਆ ਸਕੇ ਪਰ ਜਿਓਂ ਹੀ ਉਨ੍ਹਾਂ ਨੂੰ ਕੋਰੋਨਾ ਦੇ ਲੱਛਣ ਦਿਖਾਈ ਦੇਣ ‘ਤੇ 30 ਸਾਲਾ ਫਾਰਮਾਸਿਸਟ ਬੇਟੀ ਹਸਪਤਾਲ ਲੈ ਕੇ ਗਈ ਤਾਂ ਉਨ੍ਹਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਸੁਧੀਰ ਸ਼ਰਮਾ ਹਸਪਤਾਲ ਤੋਂ ਵਾਪਿਸ ਘਰ ਨਾ ਆ ਸਕੇ। ਸ਼ਰਮਾ ਪਰਿਵਾਰ ‘ਤੇ ਉਦੋਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ,ਜਦੋਂ ਬੀਤੇ ਦਿਨੀ ਐਮਰਜੈਂਸੀ ਹਾਲਾਤਾਂ ਵਿੱਚ ਡਾਕਟਰੀ ਸੇਵਾਵਾਂ ਦੇ ਰਹੀ ਬੇਟੀ ਪੂਜਾ ਸ਼ਰਮਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ।

Indian origin father-daughter duo die in London due to coronavirus
ਪੰਜਾਬੀ ਮੂਲ ਦੇ ਪਿਓ -ਧੀ ਦੀ ਲੰਡਨ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ, ਇਲਾਕੇ ‘ਚ ਸੋਗ ਦੀ ਲਹਿਰ

ਸੁਧੀਰ ਸ਼ਰਮਾ ਦੀ ਧਰਮ ਪਤਨੀ ਸਾਂਤੀ ਸ਼ਰਮਾ ਲੰਡਨ ਦੀ ਰਿਟਾਇਰਡ ਰੈਵੇਨਿਊ ਅਫਸਰ ਹੈ ਤੇ ਪੁੱਤਰ ਅਮਨ ਸ਼ਰਮਾ ਅਪਣੀ ਪਤਨੀ ਸਮੇਤ ਅਮਰੀਕਾ ‘ਚ ਨੌਕਰੀ ਕਰ ਰਿਹਾ ਹੈ। ਇਹ ਖ਼ਬਰ ਮਿਲਦਿਆਂ ਹੀ ਸੁਧੀਰ ਸ਼ਰਮਾ ਦੇ ਪੱਤਰ ਅਮਨ ਸ਼ਰਮਾ ਤੇ ਉਨਾਂ ਦੀ ਪਤਨੀ ਇੰਗਲੈਂਡ ਅਪਣੀ ਇਕੱਲੀ ਰਹਿ ਗਈ ਹੈ। ਸਨੇਹੀਆਂ ਦੁਆਰਾ ਸ਼ਰਮਾ ਪਰਿਵਾਰ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੰਘੇੜੀ ਕਲਾਂ ਤੇ ਸੰਘੋਲ਼ ਵਿੱਚ ਰਹਿੰਦੇ ਰਿਸਤੇਦਾਰਾਂ,ਇੰਗਲੈਂਡ ਰਹਿੰਦੇ ਨਿੱਕੇ ਭਰਾ ਸਤੀਸ਼ ਸ਼ਰਮਾ ਤੇ ਪਰਿਵਾਰ ਨਾਲ ਫੋਨ ‘ਤੇ ਸੰਵੇਦਨਾ ਪ੍ਰਗਟਾਈ ਜਾ ਰਹੀ ਹੈ।
-PTCNews