Advertisment

ਸੱਸ ਤੇ ਨਬਾਲਿਗ ਧੀ ਨੂੰ ਕਤਲ ਕਰਨ ਤੋਂ ਬਾਅਦ ਆਪਣੀ ਵੀ ਦਿੱਤੀ ਜਾਨ

author-image
Jagroop Kaur
New Update
ਸੱਸ ਤੇ ਨਬਾਲਿਗ ਧੀ ਨੂੰ ਕਤਲ ਕਰਨ ਤੋਂ ਬਾਅਦ ਆਪਣੀ ਵੀ ਦਿੱਤੀ ਜਾਨ
Advertisment
ਨਿਊਯਾਰਕ: ਅੱਜ ਇਨਸਾਨ ਸਬਰ ਸੰਤੋਖ ਖੋ ਬੈਠਿਆ ਹੈ , ਜ਼ਿੰਦਗੀ ਜਿਉਂ ਲਈ ਲੋਕ ਬਹੁਤ ਕੁਝ ਕਰਦੇ ਹਨ , ਪਰ ਕਿਸੇ ਦੀ ਜ਼ਿੰਦਗੀ ਖਤਮ ਕਰਨ ਲੱਗਿਆ ਅੱਜ ਇਨਸਾਨ ਨੂੰ ਬਹੁਤ ਜ਼ਿਆਦਾ ਵਕਤ ਨਹੀਂ ਲੱਗਦਾ , ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ , ਜਿਥੇ ਭਾਰਤੀ ਮੂਲ ਦੇ ਇਕ ਪੰਜਾਬੀ ਵਿਅਕਤੀ ਨੇ ਆਪਣੀ 14 ਸਾਲਾ ਦੀ ਧੀ ਅਤੇ ਬਜ਼ੁਰਗ ਸੱਸ ਦਾ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।Indian-origin man in US kills daughter, mother-in-law; commits suicide ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿਚ ਸ਼ੋਡੈਕ ਕਸਬੇ 'ਚ ਆਪਣੇ ਘਰ ਵਿਚ ਭੂਪਿੰਦਰ ਸਿੰਘ ਨੇ ਆਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ।
Advertisment
Farmers Protest । Farmer death during kisan andolan at Tikri border ਪੜ੍ਹੋ ਪੜ੍ਹੋ : ਕਿਸਾਨਾਂ ਨਾਲ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ
Indian-origin man kills daughter, mother-in-law, commits suicide in US | Greater Kashmirਨਿਊਯਾਰਕ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਹਾਂ ਨੂੰ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਘਰੇਲੂ ਹਿੰਸਾ ਦੇ ਦੌਰਾਨ ਗੋਲੀ ਲੱਗੀ। ਇਕ ਹੋਰ ਬੀਬੀ ਰਸਪਾਲ ਕੌਰ ਦੇ ਹੱਥ ਵਿਚ ਗੋਲੀ ਲੱਗੀ ਹੈ ਪਰ ਉਹ ਬਚ ਨਿਕਲਣ ਵਿਚ ਸਮਰੱਥ ਰਹੀ। ਪੁਲਿਸ ਨੇ ਦੱਸਿਆ ਕਿ ਰਸਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।-
new-york man-kills-daughter-in-new-york man-commits-suicide-in-us shot-dead-his-14-year-old-daughter
Advertisment

Stay updated with the latest news headlines.

Follow us:
Advertisment