Advertisment

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ

author-image
Shanker Badra
Updated On
New Update
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ
Advertisment
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ:ਕੈਨੇਡਾ : ਕੈਨੇਡਾ ਵਾਸੀ ਭਾਰਤੀ ਮੂਲ ਦਾ 16 ਸਾਲਾ ਪਰਬਤਾਰੋਹੀ ਅਮਰੀਕਾ ਦੇ ਤਟੀ ਸੂਬੇ ਓਰੇਗਨ ਦੀ ਸਭ ਤੋਂ ਉੱਚੀ ਪਹਾੜੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਤੋਂ ਬਾਅਦ ਵੀ ਬਚ ਗਿਆ ਹੈ ਅਤੇ ਉਸ ਦਾ ਇੱਕ ਪੈਰ ਟੁੱਟ ਗਿਆ ਹੈ। ਇਸ ਦੌਰਾਨ ਬਚਾਅ ਮੁਲਾਜ਼ਮਾਂ ਦੀ ਇੱਕ ਟੀਮ ਨੇ ਲਗਭਗ 10,500 ਫੁੱਟ ਦੀ ਉੱਚਾਈ 'ਤੇ ਫਸੇ ਗੁਰਬਾਜ਼ ਨੂੰ ਬਚਾਇਆ ਹੈ। Indian-origin teen climber from Canada survives fall from US peak ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਾਸੀ ਗੁਰਬਾਜ਼ ਸਿੰਘ ਬੀਤੇ ਮੰਗਲਵਾਰ ਆਪਣੇ ਦੋਸਤਾਂ ਨਾਲ ਪਹਾੜੀ 'ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਬਰਫ 'ਤੇ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਹਾੜੀ ਦੇ 'ਦੀ ਪੀਅਰਲੀ ਗੇਟਸ' ਨਾਂ ਦੇ ਹਿੱਸੇ ਤੋਂ 'ਡੇਵਿਲਸ ਕਿਚਨ' ਖੇਤਰ 'ਚ ਡਿੱਗ ਗਿਆ ਸੀ। ਇਸ ਹਾਦਸੇ ਦੇ ਬਾਵਜੂਦ ਗੁਰਬਾਜ ਸਿੰਘ ਦੇ ਹੌਸਲੇ ਬੁਲੰਦ ਹਨ। Indian-origin teen climber from Canada survives fall from US peak ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ , ਦੇਖੋ ਕਿਵੇਂ ਮੌਤ ਦੇ ਮੂੰਹ 'ਚੋਂ ਬਚਿਆ ਇਹ ਨੌਜਵਾਨ ਇਸ ਦੌਰਾਨ ਗੁਰਬਾਜ ਸਿੰਘ ਦੇ ਪਿਤਾ ਰਿਸ਼ਮਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਬਤਾਰੋਹੀ ਹੈ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ 'ਚ ਲੱਗਾ ਹੈ। ਮਾਊਂਟ ਹੁੱਡ ਗੁਰਬਾਜ ਸਿੰਘ ਦੀ 98ਵੀਂ ਮੁਹਿੰਮ ਸੀ। ਦੱਸ ਦੇਈਏ ਕਿ ਮਾਊਂਡ ਹੁਡ ਅਮਰੀਕਾ ਦੇ ਓਰੇਗਨ ਸੂਬੇ ਦੀ ਸਭ ਤੋਂ ਉੱਚੀ ਪਹਾੜੀ ਹੈ। ਇਹ ਹਮੇਸ਼ਾ ਬਰਫ ਨਾਲ ਢਕੀ ਰਹਿੰਦੀ ਅਤੇ ਇੱਥੇ ਸਭ ਤੋਂ ਵੱਧ ਲੋਕ ਪਹਾੜੀ 'ਤੇ ਚੜ੍ਹਨ ਲਈ ਆਉਂਦੇ ਹਨ। -PTCnews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment