Sat, Apr 20, 2024
Whatsapp

ਪੰਜਾਬ ਦੇ ਮੋਹਿੰਦਰ ਸਿੰਘ ਨੂੰ ਆਸਟ੍ਰੇਲੀਆ 'ਚ ਹੋਈ 22 ਸਾਲ ਦੀ ਕੈਦ

Written by  Jagroop Kaur -- April 14th 2021 04:57 PM
ਪੰਜਾਬ ਦੇ ਮੋਹਿੰਦਰ ਸਿੰਘ ਨੂੰ ਆਸਟ੍ਰੇਲੀਆ 'ਚ ਹੋਈ 22 ਸਾਲ ਦੀ ਕੈਦ

ਪੰਜਾਬ ਦੇ ਮੋਹਿੰਦਰ ਸਿੰਘ ਨੂੰ ਆਸਟ੍ਰੇਲੀਆ 'ਚ ਹੋਈ 22 ਸਾਲ ਦੀ ਕੈਦ

ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਭਾਰਤੀ ਮੂਲ ਦੇ ਨਸ਼ੇ ਤੋਂ ਪ੍ਰਭਾਵਿਤ ਅਤੇ ਨੀਂਦ ਤੋਂ ਵਾਂਝੇ ਟਰੱਕ ਡਰਾਈਵਰ ਨੂੰ ਬੁੱਧਵਾਰ ਨੂੰ ਆਸਟਰੇਲੀਆ ਵਿੱਚ ਆਪਣੇ ਭਾਰੀ ਵਾਹਨ ਨੂੰ ਆਸਟਰੇਲੀਆਈ ਪੁਲਿਸ ਅਫਸਰਾਂ ਵਿੱਚ ਸੁੱਟਣ ਅਤੇ ਚਾਰਾਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ 22 ਸਾਲ ਲਈ ਜੇਲ੍ਹ ਵਿੱਚ ਭੇਜਿਆ ਗਿਆ ਸੀ, ਮੀਡੀਆ ਰਿਪੋਰਟਾਂ ਅਨੁਸਾਰ। UK police arrest man with axe on The MallREAD MORE : ਸਤੰਬਰ ਤੱਕ ਏਅਰ ਇੰਡੀਆ ਦਾ ਕੀਤਾ ਜਾਵੇਗਾ 100% ਨਿੱਜੀਕਰਨ, ਕਿਸਦੇ ਹੱਥ ਜਾਵੇਗਾ ਮਾਲਕਾਨਾ ਹੱਕ... ਭਾਰਤੀ ਮੂਲ ਦੇ ਪੰਜਾਬੀ ਵਿਅਕਤੀ ਨੂੰ ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ 22 ਸਾਲਾਂ ਦੀ ਜੇਲ ਦੀ ਸਜ਼ਾ ਦਿੱਤੀ ਹੈ। ਇਹ ਸਜ਼ਾ ਸੁਣਾਈ ਹੈ ਟਰੱਕ ਡਰਾਈਵਰ ਨੂੰ ਜਿਸ ਉੱਤੇ 4 ਪੁਲਿਸ ਵਾਲਿਆਂ ਦੇ ਕਤਲ ਦੇ ਇਲਜ਼ਾਮ ਸਨ। ਅਸਟ੍ਰੇਲੀ ਦੇ ਵਿਕਟੋਰੀਆ ਦੀ ਸੁਪਰੀਮ ਕੋਰਟ ’ਚ ਦੋਸ਼ੀ ਪਾਏ ਜਾਣ ਤੋਂ ਬਾਅਦ ਡਰਾਈਵਰ ਮਹਿੰਦਰ ਸਿੰਘ ਨੂੰ ਸਜ਼ਾ ਸੁਣਾਈ ਗਈ। ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਜਸਟਿਸ ਪੌਲ ਕੋਗਲਨ ਨੇ ਇਸ ਹਾਦਸੇ ਨੂੰ ਬੇਹੱਦ ਮੰਦਭਾਗਾ ਦੱਸਿਆ, ਤੇ ਵੀਡੀਓ ਫੁਟੇਜ਼ ਨੂੰ ਦੇਖਦੇ ਹੋਏ ਉਹਨਾਂ ਕਿਹਾ ਕਿ ਇਹ ਇਕ ਦਿਲ ਕੰਬਾਊ ਘਟਨਾ ਸੀ।Truck driver Mohinder Singh charged over Melbourne crash that killed four  police officers | Melbourne | The Guardian

Read More : ਕਿਸਾਨ ਆਗੂ ਦੇ ਪੁੱਤਰ ਦੀ ਮੌਤ ਨੇ ਝੰਜੋੜਿਆ ਪਰਿਵਾਰ, ਆਖਰੀ ਦਰਸ਼ਨਾਂ...
ਦੱਸਣਯੋਗ ਹੈ ਕਿ 48 ਸਾਲਾ ਟਰੱਕ ਡਰਾਈਵਰ ਮਹਿੰਦਰ ਸਿੰਘ ਨੇ ਨਸ਼ੇ ਦੀ ਹਾਲਤ ’ਚ 4 ਪੁਲਿਸ ਅਧਿਕਾਰੀਆਂ ਨੂੰ ਦਰੜ ਦਿੱਤਾ ਸੀ। ਇਹ ਘਟਨਾ ਪਿਛਲੇ ਸਾਲ ਦੀ ਹੈ, ਜਦੋਂ ਮੈਲਬੌਰਨ ਦੇ ਈਸਟਰਨ ਫ੍ਰੀਵੇਅ ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ਸੀ। ਜਾਣਕਾਰੀ ਮੁਤਾਬਿਕ ਹਾਦਸੇ ਵੇਲੇ ਡਰਾਈਵਰ ਨਸ਼ੇ ਦੀ ਹਾਲਤ ’ਚ ਸੀ ਤੇ ਉਸ ਨੂੰ ਨੀਂਦ ਵੀ ਬਹੁ ਆ ਰਹੀ ਸੀ ਅਤੇ ਇਸ 'ਤੇ ਕਾਬੂ ਨਾ ਪਾ ਸਕਿਆ ਜਿਸ ਕਾਰਨ ਉਸ ਨੇ ਟਰੱਕ ਦਾ ਸੰਤੁਲਨ ਗੁਆ ਦਿੱਤਾ ਤੇ ਪੁਲਿਸ ਅਧਿਕਾਰੀਆਂ ਉੱਤੇ ਚੜ੍ਹਾ ਦਿੱਤਾ।Scene of crash Read More : ਰਾਜਨੀਤਿਕ ਆਗੂਆਂ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਕੀਤਾ ਯਾਦ, ਕਿਸਾਨਾਂ... ਕਮਿਸ਼ਨਰ ਗਲੇਨ ਵਾਇਰ ਨੇ ਕਿਹਾ ਕਿ ਇਹ ਘਟਨਾ ਪੁਲਿਸ ਵੱਲੋਂ ਰੋਜਾਨਾ ਸਾਹਮਣੇ ਕੀਤੇ ਜਾਣ ਵਾਲੇ ਜੋਖਮਾਂ ਬਾਰੇ ਦੱਸਦੀ ਹੈ। ਹਾਦਸੇ ’ਚ ਮਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਦੋਸ਼ੀ ਨੂੰ ਜਿੰਨੀ ਮਰਜ਼ੀ ਸਖ਼ਤ ਸਜ਼ਾ ਦਿੱਤੀ ਜਾਵੇ, ਪਰ ਉਨ੍ਹਾਂ ਦਾ ਦਰਦ ਘੱਟ ਨਹੀਂ ਹੋਵੇਗਾ। ਮਹਿੰਦਰ ਸਿੰਘ ਦੀ ਖਤਰਨਾਕ ਡਰਾਈਵਿੰਗ ਨੂੰ ਕਈ ਹੋਰ ਡਰਾਈਵਰਾਂ ਨੇ ਦੇਖਿਆ ਸੀ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ, "ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਨੂੰ ਮਾਰਨ ਜਾ ਰਿਹਾ ਹੈ।Eastern Freeway crash: Mohinder Bajwa identified as truck driver involved
" ਮਾਮਲੇ ਦੀ ਜਾਂਚ ਕਰਨ ਵਾਲਿਆਂ ਅਨੁਸਾਰ, ਮਹਿੰਦਰ ਸਿੰਘ ਆਈਸ ਯੂਜਰ ਸੀ, ਜੋ 72 ਘੰਟੇ ’ਚ ਸਿਰਫ 5 ਘੰਟੇ ਆਰਾਮ ਕਰਦਾ ਸੀ ਤੇ ਜ਼ਿਆਦਾਤਰ ਸਮਾਂ ਨਸ਼ਾ ਲੈਣ ਤੇ ਇਸ ਦਾ ਸੌਦਾ ਕਰਨ ’ਚ ਬਤੀਤ ਕਰਦਾ ਸੀ। ਜਸਟਿਸ ਪੌਲ ਕੋਗਲਨ ਨੇ ਕਿਹਾ ਕਿ ਇਸ ਹਾਦਸੇ ਦੀ ਫੁਟੇਜ਼ ਨੇ ਲੋਕਾਂ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕਾਂ ਦੇ ਕਰੀਬੀ ਲੋਕਾਂ ਦਾ ਦੁੱਖ ਕਾਫੀ ਗਹਿਰਾ ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਅਜਿਹਾ ਦੁੱਖ ਮੌਤਾਂ ਦੇ ਅਚਾਨਕ ਅਤੇ ਬੇਲੋੜੇ ਕਾਰਨ ਕਰਕੇ ਹੋਰ ਵੱਧ ਜਾਂਦਾ ਹੈ। ਅਸੀਂ ਸਿਰਫ਼ ਆਸ ਕਰ ਸਕਦੇ ਹਾਂ... ਜਿਉਂ ਜਿਉਂ ਸਮਾਂ ਬੀਤੇਗਾ, ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਕੁਝ ਤਰੀਕੇ ਮਿਲ ਸਕਦੇ ਹਨ।"ਸਥਾਨਕ ਅਖਬਾਰ ‘ਦ ਏਜ’ ਅਨੁਸਾਰ ਇਹ ਘਟਨਾ ਪਿਛਲੇ ਸਾਲ 22 ਅਪ੍ਰੈਲ ਨੂੰ ਉਸ ਸਮੇਂ ਵਾਪਰੀ ਸੀ, ਜਦੋਂ ਡਰਾਈਵਰ ਮਹਿੰਦਰ ਸਿੰਘ ਨੇ 19 ਟਨ ਭਾਰ ਵਾਲੇ ਪ੍ਰਾਈਮ ਮੂਵਰ ਨੂੰ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ।
ਇਸ ਹਾਦਸੇ ’ਚ ਕਾਂਸਟੇਬਲ ਲੀਨੇਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹਮਫ਼ਰਿਸ ਤੇ ਜੋਸ਼ ਪ੍ਰੈਸਨੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮਹਿੰਦਰ ਸਿੰਘ ਨੂੰ 22 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਸ ਦੀ ਨਾਨ-ਪੈਰੋਲ ਦੀ 18 ਸਾਲ ਤੇ 6 ਮਹੀਨੇ ਦੀ ਮਿਆਦ ਵੀ ਸ਼ਾਮਲ ਹੈ।

Top News view more...

Latest News view more...