Advertisment

ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!

author-image
Kaveri Joshi
Updated On
New Update
ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!
Advertisment
ਅਮਰੀਕਾ-ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!-ਸੰਸਾਰ 'ਚ ਨਿੱਤ ਹੀ ਅਜੀਬੋ-ਗਰੀਬ ਘਟਨਾਵਾਂ ਘੱਟਦੀਆਂ ਹਨ। ਇੱਕ ਅਜਿਹੀ ਹੀ ਘਟਨਾ ਅਮਰੀਕਾ ਦੇ ਨਿਊਯਾਰਕ ਵਿਖੇ ਵਾਪਰੀ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ, ਅਮਰੀਕਾ ਵਿਚ ਇਕ ਭਾਰਤੀ ਮੂਲ ਦੀ ਔਰਤ 'ਤੇ ਆਪਣੇ ਨਵਜੰਮੇ ਬੱਚੇ ਨੂੰ ਬਾਥਰੂਮ ਦੀ ਖਿੜਕੀ ਵਿਚੋਂ ਸੁੱਟਣ ਲਈ ਕਤਲ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਗਿਆ ਹੈ।
Advertisment
Indian-origin woman in US throws newborn out of window ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!
Advertisment
ਦਰਅਸਲ ਨਿਊਯਾਰਕ ਦੇ ਕੁਈਨਜ਼ ਖੇਤਰ ਦੀ ਰਹਿਣ ਵਾਲੀ ਸਬਿਤਾ ਡੁਕਰਮ ਨੇ ਸ਼ਨੀਵਾਰ ਨੂੰ ਨਹਾਉਂਦੇ ਸਮੇਂ ਇਕ ਬੱਚੇ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਉਹ ਘਬਰਾ ਗਈ ਅਤੇ ਬੱਚੇ ਨੂੰ ਖਿੜਕੀ ਤੋਂ ਬਾਹਰ ਇਕ ਗਲੀ ਵਿਚ ਸੁੱਟ ਦਿੱਤਾ।
ਦੱਸਣਯੋਗ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਵਿਚ, ਡੁਕਰਮ ਨੇ ਕਿਸੇ ਨੂੰ ਦੱਸਣ ਦੀ ਬਜਾਏ, ਬਾਥਰੂਮ ਸਾਫ਼ ਕਰ ਦਿੱਤਾ, ਸ਼ਾਵਰ ਲਿਆ ਅਤੇ ਬਿਸਤਰ 'ਤੇ ਜਾ ਕੇ ਸੌਂ ਗਈ । ਉਸਨੇ ਦੱਸਿਆ “ ਮੈਂ ਬਾਥਰੂਮ ਗਈ, ਅਤੇ ਪਤਾ ਨਹੀਂ ਮੈਂ ਕਦੋਂ ਬੱਚੇ ਨੂੰ ਜਨਮ ਦੇ ਦਿੱਤਾ। ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ! ਮੈਂ ਘਬਰਾ ਕੇ ਬਾਥਰੂਮ ਦੀ ਖਿੜਕੀ 'ਚੋਂ ਬੱਚੇ ਨੂੰ ਬਾਹਰ ਸੁੱਟ ਦਿੱਤਾ। ਮੈਂ ਬੱਚੇ ਦੀ ਜਾਂਚ ਨਹੀਂ ਕੀਤੀ, ਡੁਕਰਮ ਨੇ ਜਾਂਚ ਕਰਤਾਵਾਂ ਨੂੰ ਕਿਹਾ, ”ਮੈਂ ਆਪਣੇ ਕੱਪੜੇ ਬਾਥਰੂਮ ਵਿੱਚ ਲਾਂਡਰੀ ਬੈਗ ਵਿੱਚ ਪਾ ਦਿੱਤੇ, ਮੈਂ ਸ਼ਾਵਰ ਲਿਆ ਅਤੇ ਸੌਂ ਗਈ। ਡੁਕਰਮ ਨੇ ਦੱਸਿਆ ਕਿ ਉਸਨੇ ਬਾਥਰੂਮ ਵਿੱਚੋਂ ਕੈਚੀ ਨਾਲ ਬੱਚੇ ਦਾ ਨਾੜੂ ਕੱਟਿਆ।
Advertisment
Indian-origin woman in US throws newborn out of window ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!
ਰਿਪੋਰਟ ਮੁਤਾਬਕ ਖਿੜਕੀ ਤੋਂ ਬਾਹਰ ਡਿੱਗੇ ਬੱਚੇ ਨੂੰ ਗੁਆਂਢੀਆਂ ਨੇ ਗੰਭੀਰ ਹਾਲਤ ਵਿਚ ਬੱਚਿਆਂ ਦੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਨੇ ਉਸ ਦੀ ਆਵਾਜ਼ ਸੁਣਦਿਆਂ ਹੀ ਬੱਚੇ ਨੂੰ ਲੱਭ ਲਿਆ ਅਤੇ ਬਾਅਦ ਵਿਚ ਪੁਲਿਸ ਨੂੰ ਵੀ ਸੂਚਿਤ ਕੀਤਾ।
Indian-origin woman in US throws newborn out of window ਭਾਰਤੀ ਮੂਲ ਦੀ ਔਰਤ ਨੇ ਨਵਜੰਮੇ ਬੱਚੇ ਨੂੰ ਖਿੜਕੀ ਤੋਂ ਬਾਹਰ ਸੁੱਟਿਆ , ਕਿਹਾ - ਮੈਨੂੰ ਨਹੀਂ ਪਤਾ ਸੀ ਕੀ ਕਰਨਾ ਹੈ, ਮੈਨੂੰ ਮਾਫ ਕਰਨਾ!
ਨਵਜੰਮੇ ਬੱਚੇ ਨੂੰ ਭਾਵੇਂ ਬਚਾ ਲਿਆ ਗਿਆ ਹੈ ਪਰ ਉਸਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਉਸਨੂੰ ਕਾਫ਼ੀ ਸੱਟਾਂ ਲੱਗੀਆਂ ਸਨ। ਦੱਸ ਦੇਈਏ ਕਿ ਔਰਤ 'ਤੇ ਹੱਤਿਆ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
-
punjabi-news world-news news-in-punjabi indian-origin-woman-in-us
Advertisment

Stay updated with the latest news headlines.

Follow us:
Advertisment