Thu, Apr 25, 2024
Whatsapp

ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

Written by  Shanker Badra -- March 23rd 2019 12:39 PM
ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ

ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ:ਵਾਸ਼ਿੰਗਟਨ : ਭਾਰਤੀ ਮੂਲ ਦੀ ਇੱਕ ਔਰਤ ਨੇ ਅਮਰੀਕਾ 'ਚ ਇਤਿਹਾਸ ਸਿਰਜ ਦਿੱਤਾ ਹੈ।ਓਥੇ ਉਘੀ ਅਮਰੀਕੀ ਵਕੀਲ ਓਮੀ ਜਹਾਂਗੀਰ ਰਾਵ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣ ਗਈ ਹੈ। [caption id="attachment_273098" align="aligncenter" width="300"]Indian origin woman Neomi Rao America powerful court Made Judge ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ[/caption] ਨਿਓਮੀ ਰਾਵ ਨੇ ਡਿਸਟ੍ਰਿਕ ਆਫ ਕੋਲੰਬੀਆ ਸਰਕਿਟ ਕੋਰਟ ਆਫ ਅਪੀਲਸ' ਦੀ ਅਮਰੀਕੀ ਸਰਕਿਟ ਜੱਜ ਦੇ ਰੂਪ 'ਚ ਸਹੁੰ ਚੁੱਕੀ ਹੈ।ਉਹ ਸ਼੍ਰੀ ਸ਼੍ਰੀ ਨਿਵਾਸਨ ਤੋਂ ਬਾਅਦ ਦੂਜੀ ਭਾਰਤੀ ਅਮਰੀਕੀ ਹੈ ਜੋ ਇਸ ਸ਼ਕਤੀਸ਼ਾਲੀ ਅਦਾਲਤ ਦਾ ਹਿੱਸਾ ਬਣੀ ਹੈ।ਇਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਿਰਫ ਅਮਰੀਕੀ ਸੁਪਰੀਮ ਕੋਰਟ ਹੈ।ਸ਼੍ਰੀ ਨਿਵਾਸਨ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਨਾਮਜ਼ਦ ਹੋਏ ਸਨ। [caption id="attachment_273097" align="aligncenter" width="300"]Indian origin woman Neomi Rao America powerful court Made Judge ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ[/caption] ਇਸ ਦੌਰਾਨ ਸਹੁੰ ਚੁੱਕਣ ਸਮੇਂ ਨਿਓਮੀ ਰਾਵ ਦੇ ਪਤੀ ਅਲਾਨ ਲੈਫੇਕੋਵਿਟਜ ਵੀ ਮੌਜੂਦ ਸਨ।ਅਮਰੀਕੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੇਂਸ ਥਾਮਸ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਰੂਜ਼ਵੇਲਟ ਰੂਮ 'ਚ ਰਾਵ ਨੂੰ ਸਹੁੰ ਚੁਕਾਈ ਹੈ। [caption id="attachment_273099" align="aligncenter" width="300"]Indian origin woman Neomi Rao America powerful court Made Judge ਭਾਰਤੀ ਮੂਲ ਦੀ ਔਰਤ ਨੇ ਅਮਰੀਕਾ 'ਚ ਸਿਰਜਿਆ ਇਤਿਹਾਸ , ਬਣੀ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ[/caption] ਦੱਸ ਦੇਈਏ ਕਿ ਡੇਟ੍ਰਾਇਟ 'ਚ ਭਾਰਤ ਦੇ ਪਾਰਸੀ ਡਾਕਟਰ ਜੇਰੀਨ ਰਾਵ ਅਤੇ ਜਹਾਂਗੀਰ ਨਰੀਓਸ਼ਾਂਗ ਰਾਵ ਦੇ ਘਰ ਨੇਓਮੀ ਰਾਵ ਦਾ ਜਨਮ ਹੋਇਆ ਸੀ।ਉਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਨੇ ਦੀਵਾਲੀ ਦੌਰਾਨ ਉੱਚ ਅਹੁਦੇ ਲਈ ਨਾਮਜ਼ਦ ਕੀਤਾ ਸੀ।ਪਿਛਲੇ ਹਫਤੇ ਹੀ ਸੀਨੇਟ ਨੇ ਉਨ੍ਹਾਂ ਦੀ ਨਿਯੁਕਤੀ ਨੂੰ 53-46 ਵੋਟਾਂ ਨਾਲ ਮਨਜ਼ੂਰੀ ਦਿੱਤੀ ਸੀ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ਇੱਕ ਨੌਜਵਾਨ ਨੂੰ ਦੁਬਈ ਤੋਂ ਘਰ ਆਉਣਾ ਪਿਆ ਮਹਿੰਗਾ , ਕਿਸੇ ਨੇ ਕੀਤੀ ਬੇਰਹਿਮੀ ਨਾਲ ਹੱਤਿਆ -PTCNews


Top News view more...

Latest News view more...