ਹੋਰ ਖਬਰਾਂ

ਜਦੋਂ ਧੋਨੀ ਦੇ ਗੜ੍ਹ 'ਚ ਲੱਗੇ ਰਿਸ਼ਭ ਪੰਤ ਦੇ ਨਾਅਰੇ, ਦੇਖੋ ਵੀਡੀਓ

By Jashan A -- December 16, 2019 3:12 pm -- Updated:Feb 15, 2021

ਜਦੋਂ ਧੋਨੀ ਦੇ ਗੜ੍ਹ 'ਚ ਲੱਗੇ ਰਿਸ਼ਭ ਪੰਤ ਦੇ ਨਾਅਰੇ, ਦੇਖੋ ਵੀਡੀਓ,ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 'ਚ ਚੇਨਈ 'ਚ ਖੇਡੇ ਗਏ ਪਹਿਲੇ ਵਨਡੇ ਮੈਚ 'ਚ ਭਾਰਤੀ ਬੱਲੇਬਾਜ਼ ਰਿਸ਼ਭ ਪੰਤ ਨੇ ਆਪਣੇ ਵਨ-ਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਜੜ ਕੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਰਿਸ਼ਭ ਪੰਤ ਦੀ ਫਾਰਮ 'ਚ ਵਾਪਸੀ ਟੀਮ ਇੰਡੀਆ ਦੇ ਮਿਡਲ ਆਰਡਰ ਲਈ ਚੰਗੀ ਖਬਰ ਹੈ।ਰਿਸ਼ਭ ਪੰਤ ਨੇ ਇਸ ਮੈਚ 'ਚ 69 ਗੇਂਦਾਂ 'ਚ 71 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਦਰਸ਼ਕਾਂ ਨੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਰਿਸ਼ਭ ਪੰਤ, ਰਿਸ਼ਭ ਪੰਤ.. ਦੇ ਨਾਅਰੇ ਲੱਗੇ।

ਤੁਹਾਨੂੰ ਦੱਸ ਦੇਈਏ ਕਿ ਚੇਨਈ ਦਾ ਐੱਮ. ਏ. ਚਿਦੰਬਰਮ ਸਟੇਡੀਅਮ ਐੱਮ. ਐੱਸ. ਨੂੰ ਧੋਨੀ ਦਾ ਗੜ੍ਹ ਕਿਹਾ ਜਾਂਦਾ ਹੈ। ਧੋਨੀ ਦੇ ਹੋਮ ਗ੍ਰਾਊਂਡ 'ਚ ਰਿਸ਼ਭ ਪੰਤ, ਰਿਸ਼ਭ ਪੰਤ ਦਾ ਨਾਅਰਾ ਲੱਗਣ ਦੇ ਬਾਅਦ ਇਸ ਯੁਵਾ ਵਿਕਟਕੀਪਰ ਬੱਲੇਬਾਜ਼ ਦਾ ਆਤਮਵਿਸ਼ਵਾਸ ਵਧੇਗਾ।

https://twitter.com/SunOfGan/status/1206165768154447872?s=20

ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟ 'ਤੇ 287 ਦੌੜਾਂ ਬਣਾਈਆਂ। ਜਿਸ ਦਾ ਪਿੱਛਾ ਕਰਦਿਆਂ ਵਿਰੋਧੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਮੈਚ ਨੂੰ 8 ਵਿਕਟਾਂ ਨਾਲ ਜਿੱਤ ਲਿਆ।

-PTC News