Advertisment

ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ

author-image
Ragini Joshi
New Update
ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ
Advertisment
ਦੀਵਾਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ,ਮੁੰਬਈ: ਮੁੰਬਈ ਜਿਹੇ ਮੈਟਰੋ ਸ਼ਹਿਰਾਂ ਵਿੱਚ ਰੁਜਗਾਰ ਜਾਂ ਪੜਾਈ ਦੇ ਕਾਰਨ ਕਈ ਲੋਕ ਆਪਣੇ ਘਰ ਤੋਂ ਦੂਰ ਰਹਿੰਦੇ ਹਨ। ਦੀਵਾਲੀ ਜਿਹੇ ਤਿਉਹਾਰ ਉੱਤੇ ਉਹ ਸਾਰੇ ਘਰ ਜਾਂਦੇ ਹਨ। ਹਾਲਾਂਕਿ ਟਿਕਟ ਦੀ ਮਾਰਾਮਾਰੀ ਦੇ ਕਾਰਨ ਕਈ ਵਾਰ ਉਨ੍ਹਾਂ ਨੂੰ ਰਿਜਰਵੇਸ਼ਨ ਨਹੀਂ ਮਿਲ ਪਾਉਂਦਾ। ਮੁਸਾਫਰਾਂ ਦੀ ਭੀੜ ਨੂੰ ਦੇਖਦੇ ਹੋਏ ਭਾਰਤੀ ਰੇਲਵੇ ਨੇ ਮੁੰਬਈ ਤੋਂ ਕਈ ਸਥਾਨਾਂ ਲਈ ਸਪੈਸ਼ਲ ਟ੍ਰੇਨ ਚਲਾਉਣ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 02598 ਟ੍ਰੇਨ ਸੀ.ਐਸ.ਟੀ ਮੁੰਬਈ ਤੋਂ ਹਰ ਐਤਵਾਰ ਨੂੰ ਦੁਪਹਿਰ 2.20 ਵਜੇ ਚੱਲੇਗੀ। ਗੋਰਖਪੁਰ ਜਾਣ ਵਾਲੀ ਇਸ ਟ੍ਰੇਨ ਦੇ ਸਟਾਪੇਜ ਵਿੱਚ ਲਖਨਊ ਸਟੇਸ਼ਨ ਵੀ ਸ਼ਾਮਿਲ ਹੈ, ਹੋਰ ਪੜ੍ਹੋ: ਇੱਕ ਵਿਦਿਆਰਥਣ ਨਾਲ ਦਿਨ-ਦਿਹਾੜੇ ਕਾਲਜ ‘ਚ ਵਾਪਰੀ ਇਹ ਵੱਡੀ ਘਟਨਾ ਅਜਿਹੇ ਵਿੱਚ ਦੀਵਾਲੀ 'ਤੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਜਾਣ ਲਈ ਇਹ ਟ੍ਰੇਨ ਵੀ ਵਧੀਆ ਆਪਸ਼ਨ ਹੈ। ਇਹ ਹਫ਼ਤਾਵਾਰੀ ਸੁਪਰਫਾਸਟ ਸਪੈਸ਼ਲ ਟ੍ਰੇਨ ਬਾਂਦਰਾ ਤੋਂ ਹਰ ਵੀਰਵਾਰ ਨੂੰ ਸਵੇਰੇ 6.15 ਉੱਤੇ ਚੱਲੇਗੀ।ਇਸ ਟ੍ਰੇਨ ਨੂੰ 18 ਅਕਤੂਬਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ , ਜੋ 15 ਨਵੰਬਰ ਤੱਕ ਜਾਰੀ ਰਹੇਗਾ। —PTC News।-
national-news latest-national-news indian-railway-news diwali-festivals indian-railway new-trains
Advertisment

Stay updated with the latest news headlines.

Follow us:
Advertisment