Fri, Apr 19, 2024
Whatsapp

ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

Written by  Jashan A -- December 05th 2018 05:57 PM
ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ

ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ,ਨਵੀਂ ਦਿੱਲੀ : ਅੱਜ ਭਾਰਤੀ ਰੇਲਵੇ ਨੇ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਰਾਜਧਾਨੀ, ਦੁਰੰਤੋ ਅਤੇ ਸਾਰੀਆਂ ਏਅਰ ਕੰਡੀਸ਼ਨਰ ਟ੍ਰੇਨਾਂ ਦੇ ਏਸੀ-3 ਟਾਇਰ 'ਚ ਔਰਤਾਂ ਲਈ 6 ਸੀਟਾਂ ਰਾਂਖਵੀਆਂ ਹੋਣਗੀਆਂ। [caption id="attachment_225384" align="aligncenter" width="300"]indian railway ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ[/caption] ਮਿਲੀ ਜਾਣਕਾਰੀ ਅਨੁਸਾਰ ਇਹ ਰਾਖਵਾਂਕਰਨ ਸੀਨੀਅਰ ਨਾਗਰਿਕਾਂ, 45 ਸਾਲਾਂ ਦੀ ਉਮਰ ਤੋਂ ਵੱਧ ਮਹਿਲਾ ਯਾਤਰੀਆਂ ਅਤੇ ਗਰਭਵਤੀ ਔਰਤਾਂ ਦੇ ਲਈ ਏਸੀ-3 ਟਾਇਰ 'ਚ ਹਰ ਬੋਗੀ 'ਚ ਅਲਾਟ ਕੀਤੀਆਂ ਗਈਆਂ ਹੇਠਲੀਆਂ 4 ਸੀਟਾਂ ਦੇ ਸਾਂਝੇ ਰਾਖਵਾਂਕਰਨ ਤੋਂ ਇਲਾਵਾ ਹੈ। [caption id="attachment_225387" align="aligncenter" width="300"]indian railway ਭਾਰਤੀ ਰੇਲਵੇ ਨੇ ਮਹਿਲਾ ਯਾਤਰੀਆਂ ਨੂੰ ਦਿੱਤਾ ਇਹ ਖਾਸ ਤੋਹਫ਼ਾ, ਪੜ੍ਹੋ ਖ਼ਬਰ[/caption] ਦੱਸ ਦੇਈਏ ਕਿ ਰਲੇਵੇ ਪਹਿਲਾਂ ਤੋਂ ਹੀ ਹਰ ਮੇਲ/ਐਕਸਪ੍ਰੈਸ ਟ੍ਰੇਨਾਂ 'ਚ ਔਰਤ ਯਾਤਰੀਆਂ ਨੂੰ ਉਹਨਾਂ ਦੀ ਉਮਰ,ਇੱਕਲੇ ਯਾਤਰਾ ਕਰਨ ਜਾਂ ਸਮੂਹ 'ਚ ਯਾਤਰਾ ਕਰਨ ਦੇ ਆਧਾਰ 'ਤੇ ਸਲੀਪਰ ਕਲਾਸ ਦੀਆਂ 6 ਸੀਟਾਂ ਦਾ ਰਾਖਵਾਂਕਰਨ ਵੀ ਦਿੰਦਾ ਹੈ।ਇਸ ਤੋਂ ਇਲਾਵਾ ਗਰੀਬ ਰਥ ਐਕਸਪ੍ਰੈਸ ਟ੍ਰੇਨ ਦੇ 3-ਏਸੀ 'ਚ ਹਰ ਟ੍ਰੇਨ ਵਿਚ ਔਰਤਾਂ ਲਈ 6 ਸੀਟਾਂ ਵੀ ਰਾਖਵੀਂਆਂ ਹੁੰਦੀਆਂ ਹਨ। -PTC News


Top News view more...

Latest News view more...