ਹੁਣ ਰੇਲਵੇ ਸਟੇਸ਼ਨ ‘ਤੇ ਮੁਫ਼ਤ ‘ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ

Indian Railways: Squats for free platform tickets at railway station in Delhi
ਹੁਣ ਰੇਲਵੇ ਸਟੇਸ਼ਨ 'ਤੇ ਮੁਫ਼ਤ 'ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ  

ਹੁਣ ਰੇਲਵੇ ਸਟੇਸ਼ਨ ‘ਤੇ ਮੁਫ਼ਤ ‘ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ:ਨਵੀਂ ਦਿੱਲੀ: ਜਦੋਂ ਤੁਸੀਂ ਰੇਲਵੇ ਸਟੇਸ਼ਨ ‘ਤੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਜਾਂਦੇ ਹੋ ਤਾਂ ਤੁਹਾਨੂੰ ਰੇਲਵੇ ਪਲੇਟਫਾਰਮ ਟਿਕਟ 10 ਰੁਪਏ ‘ਚ ਮਿਲਦੀ ਹੈ ਪਰ ਹੁਣ ਤੁਸੀਂ ਇਸ ਟਿਕਟ ਨੂੰ ਮੁਫਤ ਵਿੱਚ ਵੀ ਲੈ ਸਕਦੇ ਹੋ।ਜੇਕਰ ਤੁਸੀਂ ਅਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਗਏ ਹੋ ਤਾਂ ਤੁਹਾਨੂੰ ਮੁਫਤ ‘ਚ ਪਲੇਟਫਾਰਮ ਟਿਕਟ ਮਿਲ ਸਕਦੀ ਹੈ।

Indian Railways: Squats for free platform tickets at railway station in Delhi
ਹੁਣ ਰੇਲਵੇ ਸਟੇਸ਼ਨ ‘ਤੇ ਮੁਫ਼ਤ ‘ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਨੇ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਇਕ ਅਜਿਹੀ ਮਸ਼ੀਨ ਲਗਾਈ ਹੈ, ਜਿਸ ਨਾਲ ਤੁਸੀਂ ਰੇਲਵੇ ਪਲੇਟਫਾਰਮ ਟਿਕਟਾਂ ਮੁਫ਼ਤ ਵਿੱਚ ਲੈ ਸਕੋਗੇ। ਹਾਲਾਂਕਿ ਇਸ ਦੇ ਲਈ ਤੁਹਾਨੂੰ ਮਸ਼ੀਨ ਦੇ ਸਾਹਮਣੇ ਦੰਡ ਬੈਠਕਾਂ ਲਗਾਉਣੀਆਂ ਪੈਣਗੀਆਂ। ਸਿਰਫ਼ 180 ਸਕਿੰਟ ‘ਚ 30 ਵਾਰ ਦੰਡ ਬੈਠਕਾਂ ਲਗਾਉਣ ਵਾਲੇ ਹੀ ਮੁਫ਼ਤ ਪਲੇਟਫਾਰਮ ਟਿਕਟਾਂ ਲੈ ਸਕਦੇ ਹਨ।

Indian Railways: Squats for free platform tickets at railway station in Delhi
ਹੁਣ ਰੇਲਵੇ ਸਟੇਸ਼ਨ ‘ਤੇ ਮੁਫ਼ਤ ‘ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ

ਦੱਸ ਦੇਈਏ ਕਿ ਭਾਰਤੀ ਰੇਲਵੇ ਵੱਲੋਂ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸ ਮਸ਼ੀਨ ਨੂੰ ‘ਫਿਟ ਇੰਡੀਆ ਦੰਡ ਬੈਠਕ ਮਸ਼ੀਨ’ ਨਾਮ ਦਿੱਤਾ ਗਿਆ ਹੈ। ਇਸ ਮਸ਼ੀਨ ਦੀ ਵੀਡੀਓ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲ ਮੰਤਰਾਲੇ ਨੇ ਟਵੀਟ ਕੀਤਾ ਹੈ। ਰੇਲਵੇ ਦੀ ਇਸ ਅਨੌਖੀ ਪਹਿਲਕਦਮੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Indian Railways: Squats for free platform tickets at railway station in Delhi
ਹੁਣ ਰੇਲਵੇ ਸਟੇਸ਼ਨ ‘ਤੇ ਮੁਫ਼ਤ ‘ਚ ਮਿਲੇਗੀ ਟਿਕਟ, ਤੁਹਾਨੂੰ ਕਰਨਾ ਹੋਵੇਗਾ ਇਹ ਕੰਮ

ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲ ਮੰਤਰਾਲੇ ਨੇ ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ, “ਤੰਦਰੁਸਤੀ ਦੇ ਨਾਲ ਬਚਤ। ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਇਹ ਅਨੌਖਾ ਪ੍ਰਯੋਗ ਕੀਤਾ ਗਿਆ ਹੈ। ਪਲੇਟਫਾਰਮ ਟਿਕਟਾਂ ਇੱਥੇ ਲਗਾਈ ਗਈ ਮਸ਼ੀਨ ਦੇ ਸਾਹਮਣੇ ਦੰਡ ਬੈਠਕਾਂ ਲਗਾਉਣ ਤੋਂ ਬਾਅਦ ਮੁਫ਼ਤ ਲਈਆਂ ਜਾ ਸਕਦੀਆਂ ਹਨ।
-PTCNews