ਭਾਰਤੀ ਰੇਲਵੇ ਧਾਰਮਿਕਾਂ ਥਾਵਾਂ ਲਈ ਸ਼ੁਰੂ ਕਰੇਗਾ 'ਗੁਰਦੁਆਰਾ ਸਰਕਟ ਟਰੇਨ'

By Riya Bawa - September 12, 2021 3:09 pm

ਨਵੀਂ ਦਿੱਲੀ: ਦੇਸ਼ ਵਿਚ ਬੇਸ਼ੱਕ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਖਤਰਾ ਘੱਟ ਹੋ ਰਿਹਾ ਪਰ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਇਸ ਵਿਚਕਾਰ ਸਿੱਖ ਸ਼ਰਧਾਲੂਆਂ ਨੂੰ ਰੇਲਵੇ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਹੈ। ਸਿੱਖ ਸ਼ਰਧਾਲੂਆਂ ਲਈ ਰੇਲਵੇ ਉਨ੍ਹਾਂ ਦੇ ਤੀਰਥ ਸਥਾਨਾਂ ਦੇ ਦਰਸ਼ਨ ਲਈ ਗੁਰਦੁਆਰਾ ਸਰਕਟ ਟ੍ਰੇਨ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। IRCTC ਧਾਰਮਿਕ ਸੈਰ-ਸਪਾਟਾ ਨੂੰ ਬੜਾਵਾ ਦੇਣ ਲਈ 'ਦੇਖੋ ਆਪਣਾ ਦੇਸ਼' (Dekho Apna Desh) ਦੀ ਪਹਿਲ ਦੇ ਤਹਿਤ ਚਲਾਉਣ ਜਾ ਰਹੀ ਹੈ।

ਸਿੱਖ ਸ਼ਰਧਾਲੂਆਂ ਲਈ 'ਗੁਰਦੁਆਰਾ ਸਰਕਟ ਟਰੇਨ' ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੱਖ ਸ਼ਰਧਾਲੂ ਇਸ ਰੇਲ ਰਾਹੀਂ ਆਪਣੇ ਤੀਰਥ ਸਥਾਨਾਂ ਦੀ ਯਾਤਰਾ ਕਰ ਸਕਣਗੇ। ਸ਼ੁਰੂਆਤ ਦੇ ਵਿੱਚ ਗੁਰਦੁਆਰਾ ਹਰਮਿੰਦਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਦਮਦਮਾ ਸਾਹਿਬ , ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਅਤੇ ਗੁਰਦੁਆਰਾ ਪਟਨਾ ਸਾਹਿਬ, ਪਟਨਾ ਸ਼ਾਮਲ ਹੋਣਗੇ। ਇਹ ਸਰਕਟ 11 ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਇਸ ਵੇਲੇ ਗੁਰਦੁਆਰਾ ਸਰਕਟ ਸਪੈਸ਼ਲ ਟ੍ਰੇਨ ਦੇ ਵੇਰਵਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਜਨਤਕ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਸਪੈਸ਼ਲ ਟ੍ਰੇਨ 'ਚ ਸਲੀਪਰ ਕਲਾਸ ਤੇ ਏਸੀ ਕਲਾਸ ਸਮੇਤ 16 ਕੋਚ ਹੋਣਗੇ। ਦੱਸ ਦੇਈਏ ਕਿ ਇਨੀਂ ਦਿਨੀਂ ਰੇਲਵੇ ਦੇਸ਼ ਦੀ ਸੰਸਕ੍ਰਿਤਕ ਤੇ ਧਾਰਮਿਕ ਵਿਰਾਸਤ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਕਈ ਟ੍ਰੇਨਾਂ ਚਲਾ ਰਿਹਾ ਹੈ। ਰਮਾਇਣ ਸਰਕਿਟ ਤੇ ਬ੍ਰੁੱਧ ਸਰਕਟ ਤੋਂ ਬਾਅਦ ਗੁਰਦੁਆਰਾ ਸਰਕਿਟ ਨਵੀਨੀਕਰਨ ਯੋਜਨਾ ਹੋਵੇਗੀ। ਦੱਸ ਦੇਈਏ ਕਿ ਇਨ੍ਹਾ ਸਪੈਸ਼ਲ ਟ੍ਰੇਨਾਂ 'ਚ ਕਨਫਰਮ ਟਿਕਟ ਵਾਲੇ ਯਾਤਰੀਆਂ ਨੂੰ ਹੀ ਸਫ਼ਰ ਦੀ ਇਜਾਜ਼ਤ ਹੁੰਦੀ ਹੈ। ਇਸ ਦੇ ਨਾਲ ਹੀ ਯਾਤਰੀਆਂ ਦੀ ਯਾਤਰਾ ਦੌਰਾਨ ਕੋਵਿਡ 19 ਨਾਲ ਸਬੰਧਤ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨਾ ਹੋਵੇਗਾ।

-PTC News

adv-img
adv-img