ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਦੀ ਸੂਚੀ ਕੀਤੀ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਬੁਕਿੰਗ, ਚੈੱਕ ਕਰੋ ਆਪਣਾ ਰੂਟ

By Shanker Badra - May 21, 2020 11:05 am

ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਦੀ ਸੂਚੀ ਕੀਤੀ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਬੁਕਿੰਗ, ਚੈੱਕ ਕਰੋ ਆਪਣਾ ਰੂਟ:ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਲਾਕਡਾਊਨ ਦੇ ਵਿਚਕਾਰ ਰੇਲਵੇ ਹੁਣ ਯਾਤਰੀ ਸੇਵਾਵਾਂ ਦੀ ਬਹਾਲੀ ਵੱਲ ਵਧ ਰਿਹਾ ਹੈ। ਦੇਸ਼ ਭਰ ਵਿਚਇਕ ਜੂਨ ਤੋਂ 200 ਟ੍ਰੇਨਾਂ ਚਲਾਈਆਂ ਜਾਣਗੀਆਂ। ਇਨ੍ਹਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ 21 ਮਈ ਵੀਰਵਾਰ ਦੀ ਸਵੇਰ 10 ਵਜੇ ਤੋਂ ਸ਼ੁਰੂ ਹੋ ਗਈ ਹੈ।

ਇਹ ਬੁਕਿੰਗ ਆਈਆਰਸੀਟੀਸੀ ਦੇ ਵੈੱਬਸਾਈਟ ਜ਼ਰੀਏ ਹੋ ਰਹੀ ਹੈ ਅਤੇ ਸਟੇਸ਼ਨਾਂ 'ਤੇ ਕਾਉਂਟਰ ਨਹੀਂ ਖੋਲ੍ਹੇ ਗਏ। ਰੇਲਵੇ ਨੇ ਅੱਜ ਇਨ੍ਹਾਂ 200 ਟ੍ਰੇਨਾਂ ਦੇ ਨਾਵਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਰੇਲਵੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਚ ਏਸੀ, ਨਾਨ ਏਸੀ ਅਤੇ ਜਨਰਲ ਹਰ ਤਰ੍ਹਾਂ ਦੇ ਕੋਚ ਹੋਣਗੇ ,ਜਦਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿਰਫ਼ ਨਾਨ ਏਸੀ ਟ੍ਰੇਨਾਂ ਚਲਾਉਣ ਦੀ ਗੱਲ ਕਹੀ ਸੀ।

ਇਸ ਮਾਮਲੇ ਵਿੱਚ ਰੇਲਵੇ ਨੇ ਕਿਹਾ ਹੈ ਕਿ ਇਹ ਟ੍ਰੇਨਾਂ ਪੂਰੀ ਤਰ੍ਹਾਂ ਰਾਖਵੀਆਂ ਰਹਿਣਗੀਆਂ, ਜਿਨ੍ਹਾਂ ਵਿੱਚ ਏਸੀ, ਨਾਨ ਏਸੀ ਅਤੇ ਜਨਰਲ ਹਰ ਤਰ੍ਹਾਂ ਦੇ ਕੋਚ ਹੋਣਗੇ। ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਬਿਨ੍ਹਾਂ ਰਿਜ਼ਰਵੇਸ਼ਨ ਦੇ ਕਿਸੇ ਨੂੰ ਵੀ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਇਥੋਂ ਤਕ ਕਿ ਜਨਰਲ ਕੋਚ ਲਈ ਵੀ ਟਿਕਟ ਬੁੱਕ ਕੀਤਾ ਜਾਵੇਗਾ। ਇਨ੍ਹਾਂ ਸਾਰੀਆਂ ਸ਼੍ਰੇਣੀਆਂ ਵਿਚ ਕਿਰਾਇਆ ਆਮ ਟ੍ਰੇਨਾਂ ਵਰਗਾ ਹੀ ਹੋਵੇਗਾ।

ਇਨ੍ਹਾਂ 200 ਟ੍ਰੇਨਾਂ ਵਿੱਚੋਂ ਮੁੱਖ ਟ੍ਰੇਨਾਂ ਗੋਰਖਪੁਰ ਤੋਂ ਮੁੰਬਈ ਜਾਣ ਵਾਲੀ ਕੁਸ਼ੀਨਗਰ ਐਕਸਪ੍ਰੈਸ, ਲਖਨਊ ਮੇਲ, ਪ੍ਰਯਾਗਰਾਜ ਐਕਸਪ੍ਰੈਸ, ਕੋਣਾਰਕ ਐਕਸਪ੍ਰੈਸ, ਸ਼ਿਵਗੰਗਾ ਐਕਸਪ੍ਰੈਸ, ਪੁਸ਼ਪਕ ਐਕਸਪ੍ਰੈਸ, ਸ਼੍ਰਮ ਸ਼ਕਤੀ ਐਕਸਪ੍ਰੈਸ, ਤੇਲੰਗਾਨਾ ਐਕਸਪ੍ਰੈਸ, ਹਾਵੜਾ-ਮੁੰਬਈ ਮੇਲ, ਚੰਪਾਰਣ ਸੱਤਿਆਗ੍ਰਹਿ ਐਕਸਪ੍ਰੈਸ, ਗੋਰਖਧਾਮ ਐਕਸਪ੍ਰੈਸ ਆਦਿ ਹਨ ।

ਇਸ ਸਬੰਧੀ ਰੇਲਵੇ ਮੰਤਰੀ ਪੀਯੂਸ਼ ਗੋਇਲ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਲਿਖਿਆ ਕਿ ਰੇਲਵੇ 1 ਜੂਨ ਤੋਂ 200 ਨਾਨ ਏਸੀ ਟ੍ਰੇਨਾਂ ਸ਼ੁਰੂ ਕਰੇਗੀ, ਜੋ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ। ਯਾਤਰੀ ਸਿਰਫ ਇਨ੍ਹਾਂ ਟ੍ਰੇਨਾਂ ਲਈ ਹੀ ਟਿਕਟਾਂ ਟਿਕਟ ਬੁੱਕ ਕਰ ਸਕਣਗੇ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਮੰਜ਼ਲਾਂ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ।

ਦੇਖੋ 200 ਟ੍ਰੇਨਾਂ ਦੇ ਨਾਂ ਅਤੇ ਰੂਟ ਲਿਸਟ

Indian railways to operate 200 trains from June 1, bookings to start today ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਦੀ ਸੂਚੀ ਕੀਤੀ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਬੁਕਿੰਗ, ਚੈੱਕ ਕਰੋ ਆਪਣਾ ਰੂਟ
Indian railways to operate 200 trains from June 1, bookings to start today ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟ੍ਰੇਨਾਂ ਦੀ ਸੂਚੀ ਕੀਤੀ ਜਾਰੀ, ਅੱਜ ਤੋਂ ਸ਼ੁਰੂ ਹੋਵੇਗੀ ਬੁਕਿੰਗ, ਚੈੱਕ ਕਰੋ ਆਪਣਾ ਰੂਟ

-PTCNews

adv-img
adv-img