ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ
ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ:ਆਸਟਰੇਲੀਆ 'ਚ 20 ਸਾਲਾ ਭਾਰਤੀ ਮੂਲ ਦੇ ਨੌਜਵਾਨ ਦੀ ਸੈਲਫੀ ਲੈਣ ਦੌਰਾਨ 40 ਮੀਟਰ ਉੱਚਾਈ ਤੋਂ ਸਮੁੰਦਰ 'ਚ ਡਿੱਗ ਜਾਣ ਕਾਰਨ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਅੰਕਿਤ ਅਸਟਰੇਲੀਆ ਦੇ ਪਰਥ ਸ਼ਹਿਰ 'ਚ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੇ ਮਿੱਤਰਾਂ ਦੇ ਨਾਲ ਘੁੰਮਣ ਬਾਹਰ ਗਿਆ ਸੀ ਅਤੇ ਉਕਤ ਸਥਾਨ ਤੇ ਪਾਣੀ ਵਿੱਚ ਡਿੱਗਣ ਤੋਂ ਪਹਿਲਾਂ ਉਹ ਉੱਛਲ ਕੁੱਦ ਕਰ ਰਿਹਾ ਸੀ ਤੇ ਆਪਣੇ ਦੋਸਤਾਂ ਨਾਲ ਸੈਲਫੀ ਲੈਣ ਲੱਗਿਆਂ ਆਪਣਾ ਸੰਤੁਲਨ ਗਵਾ ਬੈਠਾ।ਹਾਲਾਕਿ ਉਸ ਦੇ ਇੱਕ ਦੋਸਤ ਮੁਤਾਬਕ ਉਹ ਬੜੀ ਹੀ ਸਾਵਧਾਨੀ ਨਾਲ ਫੋਟੋ ਲੈ ਰਿਹਾ ਸੀ ਪਰ ਅਚਾਨਕ ਉਸ ਦਾ ਪੈਰ ਫਿਸਲ ਗਿਆ।ਘਟਨਾ ਤੋਂ ਇੱਕ ਘੰਟੇ ਬਾਅਦ ਹੀ ਉਸਦੀ ਲਾਸ਼ ਨੂੰ ਪਾਣੀ 'ਚੋਂ ਕੱਢ ਲਿਆ ਗਿਆ ਹੈ।ਪੁਲਿਸ ਵੱਲੋਂ ਉਸਦੇ ਮਾਪਿਆਂ ਨਾਲ ਸੰਪਰਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews