Sat, Apr 20, 2024
Whatsapp

ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ

Written by  Shanker Badra -- August 15th 2020 05:23 PM
ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ

ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ

ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ:ਨਿਊਯਾਰਕ : ਕੋਰੋਨਾ ਮਹਾਮਾਰੀ ਨੇ ਭਾਵੇਂ ਸਾਲ 2020 ਦੇ ਸਾਰੇ ਚਾਵਾਂ ਨੂੰ ਗ੍ਰਹਿਣ ਲਗਾ ਦਿੱਤਾ ਹੋਵੇ, ਪਰ ਇਸ ਸਾਲ ਦਾ ਆਜ਼ਾਦੀ ਦਿਹਾੜਾ ਦੁਨੀਆ ਭਰ 'ਚ ਵਸਦੇ ਭਾਰਤੀਆਂ ਲਈ ਖੁਸ਼ੀਆਂ ਤੇ ਮਾਣ ਲੈ ਕੇ ਹਾਜ਼ਰ ਹੋਇਆ ਹੈ। ਹਾਲਾਤਾਂ ਕਾਰਨ ਭਾਵੇਂ ਦੇਸ਼ ਤੇ ਦੇਸ਼ਵਾਸੀਆਂ ਨੂੰ ਔਕੜਾਂ ਨਾਲ ਦੋ-ਦੋ ਹੱਥ ਕਰਨੇ ਪੈ ਰਹੇ ਹੋਣ, ਪਰ ਆਜ਼ਾਦੀ ਦਿਵਸ ਦਾ ਚਾਅ ਬਰਕਰਾਰ ਹੈ। [caption id="attachment_424498" align="aligncenter" width="300"] ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ[/caption] ਨਿਊਯਾਰਕ 'ਚ ਸ਼ਹਿਰ ਇਸ ਵਾਰ ਆਜ਼ਾਦੀ ਦਿਹਾੜੇ 'ਤੇ ਲਹਿਰਾਏ ਜਾਣ ਵਾਲੇ ਤਿਰੰਗੇ ਬਾਰੇ ਸਾਰੀ ਦੁਨੀਆ 'ਚ ਚਰਚੇ ਛਿੜੇ ਹੋਏ ਹਨ, ਕਿਉਂ ਕਿ ਇਸ ਵਾਰ ਤਿਰੰਗਾ ਨਿਊਯਾਰਕ ਸ਼ਹਿਰ ਦੇ ਕਿਸੇ ਆਮ ਥਾਂ 'ਤੇ ਨਹੀਂ, ਬਲਕਿ ਦੁਨੀਆ ਭਰ 'ਚ ਪ੍ਰਸਿੱਧ ਟਾਇਮਜ਼ ਸਕੁਏਅਰ 'ਤੇ ਲਹਿਰਾਇਆ ਜਾਵੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਮਸ਼ਹੂਰ ਥਾਂ 'ਤੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ। [caption id="attachment_424497" align="aligncenter" width="300"] ਆਜ਼ਾਦੀ ਦਿਵਸ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ 'ਚ ਪਹਿਲੀ ਵਾਰ ਲਹਿਰਾਏਗਾ ਤਿਰੰਗਾ[/caption] ਇਸ 'ਚ ਕੋਈ ਸ਼ੱਕ ਨਹੀਂ ਕਿ ਕੋਰੋਨਾ ਵਾਇਰਸ ਕਾਰਨ ਇਸ ਵਾਰ ਬੇਸ਼ੱਕ ਆਜ਼ਾਦੀ ਸਮਾਗਮ ਦੇ ਰੰਗ ਕੁਝ ਬਦਲੇ ਬਦਲੇ ਹਨ, ਪਰ ਇਸ ਦੇ ਬਾਵਜੂਦ ਵਿਦੇਸ਼ਾਂ 'ਚ ਵਸਦੇ ਭਾਰਤੀ ਮੂਲ ਦੇ ਲੋਕ, 15 ਅਗਸਤ 2020 ਨੂੰ ਆਜ਼ਾਦੀ ਦੇ 74ਵੇਂ ਸਾਲ 'ਚ ਪੈਰ ਧਰਨ ਲੱਗਿਆਂ ਹਰ ਸਾਲ ਦੀ ਤਰ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਗੇ, ਅਤੇ ਇਸ ਦਿਨ ਨੂੰ ਲੈ ਕੇ ਅਮਰੀਕਾ 'ਚ ਟਾਈਮਜ਼ ਸਕੁਏਅਰ ਵਿਖੇ ਤਿਰੰਗਾ ਲਹਿਰਾਉਣ ਨਾਲ ਅਤੇ ਇੱਥੇ ਮਨਾਇਆ ਜਾਣ ਵਾਲਾ ਇਸ ਸਾਲ ਦਾ ਆਜ਼ਾਦੀ ਦਿਹਾੜਾ ਅਮਰੀਕਾ ਵਸਦੇ ਭਾਰਤੀਆਂ ਨੂੰ ਸਦਾ ਯਾਦ ਰਹੇਗਾ। ਤਿੰਨ ਸੂਬਿਆਂ ਨਿਊਯਾਰਕ, ਨਿਊ ਜਰਸੀ ਤੇ ਕਨੈਕਟੀਕਟ ਦੀ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਨੇ ਦੱਸਿਆ ਹੈ ਕਿ ਟਾਇਮਜ਼ ਸਕੁਏਅਰ 'ਤੇ ਪਹਿਲੀ ਵਾਰ ਤਿਰੰਗਾ ਲਹਿਰਾ ਕੇ 15 ਅਗਸਤ 2020 ਨੂੰ ਇਤਿਹਾਸ ਰਚਿਆ ਜਾਵੇਗਾ। ਐੱਨਆਰਆਈ ਭਾਰਤੀਆਂ ਦਾ ਮੰਨਣਾ ਹੈ ਕਿ ਭਾਰਤ ਦੇ ਰਾਸ਼ਟਰੀ ਦਿਵਸ ਹੁਣ ਅੰਤਰਰਾਸ਼ਟਰੀ ਪਛਾਣ ਦੇ ਦਿਵਸ ਬਣਦੇ ਜਾ ਰਹੇ ਹਨ, ਅਤੇ ਇਹ ਦੁਨੀਆ ਭਰ 'ਚ ਵਸਦੇ ਭਾਰਤੀਆਂ ਲਈ ਬਹੁਤ ਚੰਗਾ ਹੈ। -PTCNews


Top News view more...

Latest News view more...