Sat, Apr 20, 2024
Whatsapp

ਇੱਕ - ਦੂਜੇ ਦੇ ਹੋਣਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ

Written by  Shanker Badra -- November 23rd 2020 04:11 PM
ਇੱਕ - ਦੂਜੇ ਦੇ ਹੋਣਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ

ਇੱਕ - ਦੂਜੇ ਦੇ ਹੋਣਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ

ਇੱਕ - ਦੂਜੇ ਦੇ ਹੋਣਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ:ਚੰਡੀਗੜ੍ਹ : ਏਸ਼ੀਆਈ ਤੇ ਅੰਤਰਰਾਸ਼ਟਰੀ ਪੱਧਰ 'ਤੇ ਕੁਸ਼ਤੀ 'ਚ ਅਨੇਕਾਂ ਤਮਗੇ ਜਿੱਤ ਚੁੱਕੀ ਫੋਗਾਟ ਭੈਣਾਂ 'ਚ ਤੀਜੇ ਨੰਬਰ ਦੀ ਸੰਗੀਤਾ ਫੋਗਾਟ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਦੇ ਨਾਲ ਜਲਦ ਹੀ ਸੱਤ ਫੇਰੇ ਲੈਣ ਜਾ ਰਹੀ ਹੈ। ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸੰਗੀਤਾ ਫੋਗਾਟ ਦ੍ਰੋਣਾਚਾਰੀਆ ਪੁਰਸਕਾਰ ਪਹਿਲਵਾਨ ਮਹਾਵੀਰ ਫੋਗਾਟ ਦੀ ਧੀ ਹੈ। ਗੀਤਾ-ਬਬੀਤਾ ਸੰਗੀਤਾ ਦੀਆਂ ਭੈਣਾਂ ਹਨ। [caption id="attachment_451622" align="aligncenter" width="750"]Indian wrestling couple Bajrang Punia and Sangeeta Phogat Wedding on November 25 ਇੱਕ - ਦੂਜੇ ਦੇ ਹੋਣਗੇਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ[/caption] ਦਰਅਸਲ 'ਚ ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਫੋਗਾਟ ਬੁੱਧਵਾਰ ਨੂੰ ਇੱਕ ਸਧਾਰਨ ਸਮਾਰੋਹ ਵਿੱਚ ਬਜਰੰਗ ਪੂਨੀਆ ਦੇ ਨਾਲ ਸੱਤ ਨਹੀਂ ,ਬਲਕਿ ਅੱਠ ਫ਼ੇਰੇ ਲਵੇਗੀ। ਅੱਠਵਾਂ ਫ਼ੇਰਾ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੇ ਨਾਮ ਦਾ ਹੋਵੇਗਾ। ਇਸ ਦੌਰਾਨ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਬਲਾਲੀ ਵਿੱਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ। [caption id="attachment_451621" align="aligncenter" width="700"]Indian wrestling couple Bajrang Punia and Sangeeta Phogat Wedding on November 25 ਇੱਕ - ਦੂਜੇ ਦੇ ਹੋਣਗੇਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ[/caption] ਦੱਸਿਆ ਜਾਂਦਾ ਹੈ ਕਿ 23 ਨਵੰਬਰ ਨੂੰ ਮਹਿਲਾ ਸੰਗੀਤ ਅਤੇ 24 ਨਵੰਬਰ ਨੂੰ ਮਹਿੰਦੀ ਦੀਆਂ ਰਸਮਾਂ ਕੀਤੀਆਂ ਜਾਣਗੀਆਂ। ਕੋਰੋਨਾ ਮਹਾਂਮਾਰੀ ਦੇ ਕਾਰਨ ਦੋਵੇਂ ਪਹਿਲਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਾਦਗੀ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ।ਸੰਗੀਤਾ ਦੇ ਪਿਤਾ  ਮਹਾਵੀਰ ਫੋਗਾਟ ਦਾ ਕਹਿਣਾ ਹੈ ਕਿ ਦੋਵੇਂ ਪਰਿਵਾਰਾਂ ਨੇ ਸਧਾਰਣ ਢੰਗ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। [caption id="attachment_451620" align="aligncenter" width="700"]Indian wrestling couple Bajrang Punia and Sangeeta Phogat Wedding on November 25 ਇੱਕ - ਦੂਜੇ ਦੇ ਹੋਣਗੇਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ[/caption] ਇਹ ਵੀ ਪੜ੍ਹੋ  : ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ ਉਸਨੇ ਦੱਸਿਆ ਕਿ ਸਿਰਫ 20 ਲੋਕ ਬਾਰਾਤ ਵਿੱਚ ਆਉਣਗੇ। ਬਜਰੰਗ ਪੂਨੀਆਓਲੰਪਿਕ 2020 ਤੋਂ ਬਾਅਦ ਵਿਆਹ ਕਰਵਾਉਣ ਵਾਲੇ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਓਲੰਪਿਕ ਖੇਡਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ।  ਦੋਨਾਂ ਪਹਿਲਵਾਨਾਂ ਦੇ ਰਿਸ਼ਤੇ ਨੂੰ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ ਸਾਲ ਸਹਿਮਤੀ ਦੇ ਦਿੱਤੀ ਸੀ। [caption id="attachment_451625" align="aligncenter" width="700"]Indian wrestling couple Bajrang Punia and Sangeeta Phogat Wedding on November 25 ਇੱਕ - ਦੂਜੇ ਦੇ ਹੋਣਗੇਭਾਰਤੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ, ਵਿਆਹ ਦੀਆਂ ਰਸਮਾਂ ਸ਼ੁਰੂ[/caption] ਦੱਸ ਦੇਈਏ ਕਿ ਫੋਗਾਟ ਭੈਣਾਂ ਸਾਲ 2017 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਇਕੱਠੇ ਮੈਟ 'ਤੇ ਉਤਰੀਆਂ ਸਨ, ਜਿਨ੍ਹਾਂ 'ਚ ਫੋਗਾਟ ਭੈਣਾਂ ਦੇ ਨਾਂ ਨਾਲ ਜਾਨਣ ਵਾਲੀ ਚਰਖੀ ਦਾਦਰੀ ਦੇ ਬਲਾਲੀ ਪਿੰਡ ਦੀ ਗੀਤਾ ਫੋਗਾਟ, ਰੀਤੂ ਫੋਗਾਟ, ਸੰਗੀਤਾ ਫੋਗਾਟ ਤਿੰਨਾਂ ਸਕੀਆਂ ਭੈਣਾਂ ਤੇ ਉਨ੍ਹਾਂ ਦੇ ਚਚੇਰੀ ਭੈਣ ਵਿਨੇਸ਼ ਫੋਗਾਟ ਸ਼ਾਮਿਲ ਰਹੀ। -PTCNews


Top News view more...

Latest News view more...