ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ 

By Shanker Badra - May 22, 2021 5:05 pm

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਯਾਤਰਾ ’ਤੇ ਰੋਕ ਲੱਗੀ ਹੋਈ ਹੈ ਪਰ ਕਈ ਦੇਸ਼ਾਂ ਨੇ ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਆਉਣ ਜਾਣ ਦੀ ਛੋਟ ਦਿੱਤੀ ਹੈ। ਭਾਰਤ ਬਾਇਓਟੈਕ ਵੱਲੋਂ ਬਣਾਈ ਗਈ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਲੋਕਾਂ ਨੂੰ ਫਿਲਹਾਲ ਵਿਦੇਸ਼ ਯਾਤਰਾ ਕਰਨ ਲਈ ਛੋਟ ਨਹੀਂ ਮਿਲੀ ਹੈ।

Indians’ travelling abroad may be hit as Covaxin not on WHO vaccine list ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ

ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਵੱਲੋਂ PM ਮੋਦੀ ਨੂੰ ਚਿੱਠੀ ਲਿੱਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ   

ਦਰਅਸਲ 'ਚ ਭਾਰਤ 'ਚ ਇਸ ਸਮੇਂ ਕੋਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨ ਦਾ ਹੀ ਇਸਤੇਮਾਲ ਹੋ ਰਿਹਾ ਹੈ। ਇਸ ਦੌਰਾਨ ਕੋਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁਕੇ ਲੋਕਾਂ ਨੂੰ ਫ਼ਿਲਹਾਲ ਕੌਮਾਂਤਰੀ ਯਾਤਰਾ ਦੀ ਛੋਟ ਨਹੀਂ ਮਿਲੀ। ਡਬਲਿਊ.ਐੱਚ.ਓ. ਨੇ ਭਾਰਤ ਬਾਇਓਟੈਕਵਲੋਂ ਬਣੀ ਵੈਕਸੀਨ ਨੂੰ ਆਪਣੀ ਲਿਸਟ 'ਚ ਨਹੀਂ ਰੱਖਿਆ ਹੈ।

Indians’ travelling abroad may be hit as Covaxin not on WHO vaccine list ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ

ਜਿਨ੍ਹਾਂ ਦੇਸ਼ਾਂ ਨੇ ਕੌਮਾਂਤਰੀ ਯਾਤਰਾ ਦੀ ਛੋਟ ਦਿੱਤੀ ਹੈ, ਉਨ੍ਹਾਂ ਨੇ ਆਪਣੀ ਖ਼ੁਦ ਦੀ ਰੈਗੂਲੇਟਰੀ ਅਥਾਰਟੀ ਜਾਂ ਫਿਰ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀ ਐਮਰਜੈਂਸੀ ਯੂਜ਼ ਲਿਸਟਿੰਗ (ਈ.ਯੂ.ਐੱਲ.) ਵਲੋਂ ਮਨਜ਼ੂਰ ਕੀਤੀ ਗਈ ਵੈਕਸੀਨ ਨੂੰ ਹੀ ਮਨਜ਼ੂਰੀ ਦਿੱਤੀ ਹੈ।

Indians’ travelling abroad may be hit as Covaxin not on WHO vaccine list ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ

ਇਸ ਲਿਸਟ 'ਚ ਮਾਡਰਨਾ, ਫਾਈਜ਼ਰ, ਐਸਟ੍ਰਾਜੇਨੇਕਾ, ਜਾਨਸਨ (ਅਮਰੀਕਾ ਅਤੇ ਨੀਦਰਲੈਂਡ 'ਚ), ਸਿਨੋਫਾਰਮ/ਬੀਬੀਆਈਪੀ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਬਣੀ ਹੋਈ ਕੋਵੀਸ਼ੀਲਡ ਵੀ ਇਸ ਲਿਸਟ 'ਚ ਹੈ ਪਰ ਕੋਵੈਕਸੀਨ ਨਹੀਂ ਹੈ। ਕੋਵੈਕਸੀਨ ਪੂਰੇ ਭਾਰਤ 'ਚ ਵੱਡੇ ਪੈਮਾਨੇ 'ਤੇ ਲਗਾਈ ਜਾ ਰਹੀ ਹੈ ਪਰ ਇਸੇ ਨੂੰ ਕਿਸੇ ਵੀ ਵੱਡੇ ਦੇਸ਼ ਨੇ ਮਾਨਤਾ ਨਹੀਂ ਦਿੱਤੀ ਹੈ।

ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ

WHO ਮੁਤਾਬਕ ਭਾਰਤ ਬਾਇਓਟੈਕ ਨੇ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਕੋਵੈਕਸੀਨ ਨੂੰ ਸ਼ਾਮਲ ਕਰਨ ਲਈ ਅਰਜ਼ੀ ਦਿੱਤੀ ਹੈ ਪਰ ਸਾਨੂੰ ਇਸ ਟੀਕੇ ਬਾਰੇ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ। ਇਸ ਨੂੰ ਲੈ ਕੇ ਅਸੀਂ ਇਸ ਮਹੀਨੇ ਜਾਂ ਜੂਨ ਵਿਚ ਮੀਟਿੰਗ ਕਰਾਂਗੇ। ਇਸ ਤੋਂ ਬਾਅਦ ਭਾਰਤ ਬਾਇਓਟੈਕ ਨੂੰ ਆਪਣਾ ਡੋਜ਼ੀਅਰ ਜਮ੍ਹਾ ਕਰਨਾ ਪਏਗਾ।

Indians’ travelling abroad may be hit as Covaxin not on WHO vaccine list ਇਹ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਅਜੇ ਨਹੀਂ ਮਿਲੀ ਵਿਦੇਸ਼ ਯਾਤਰਾ ਦੀ ਛੋਟ ,ਜਾਣੋਂ ਕਿਉਂ

ਪੜ੍ਹੋ ਹੋਰ ਖ਼ਬਰਾਂ : ਕੰਗਨਾ ਰਣੌਤ ਦੇ ਪਰਸਨਲ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ , ਪੜ੍ਹੋ ਪੂਰੀ ਖ਼ਬਰ

ਜੇ ਇਹ ਡੋਜ਼ੀਅਰ ਉਨ੍ਹਾਂ ਦੁਆਰਾ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਟੀਕੇ ਬਾਰੇ ਸਾਡੀ ਜਾਂਚ ਤੋਂ ਬਾਅਦ ਅਸੀਂ ਕੋਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਕਰਨ ਦਾ ਫੈਸਲਾ ਕਰਾਂਗੇ। ਡਬਲਯੂਐਚਓ ਮੁਤਾਬਕ ਇਸ ਸਾਰੀ ਪ੍ਰਕਿਰਿਆ ਲਈ ਕੁਝ ਹਫ਼ਤੇ ਤੋਂ ਲੈ ਕੇ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।
-PTCNews

adv-img
adv-img