Advertisment

ਭਾਰਤ 'ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 41.61 ਫੀਸਦੀ , ਮੌਤ ਦਰ 2.87 ਫੀਸਦੀ : ਸਿਹਤ ਮੰਤਰਾਲਾ

author-image
Shanker Badra
Updated On
New Update
ਭਾਰਤ 'ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 41.61 ਫੀਸਦੀ , ਮੌਤ ਦਰ 2.87 ਫੀਸਦੀ : ਸਿਹਤ ਮੰਤਰਾਲਾ
Advertisment
ਭਾਰਤ 'ਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 41.61 ਫੀਸਦੀ , ਮੌਤ ਦਰ 2.87 ਫੀਸਦੀ : ਸਿਹਤ ਮੰਤਰਾਲਾ:ਨਵੀਂ ਦਿੱਲੀ : ਭਾਰਤ ‘ਚ ਜਿੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ।, ਓਥੇ ਹੀ ਰਾਹਤ ਭਰੀ ਖ਼ਬਰ ਵੀ ਸਾਹਮਣੇ ਆਈ ਹੈ ਕਿ ਦੇਸ਼ ਵਿਚ ਹੁਣ ਤੱਕ ਕੁੱਲ 60,490 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਪ੍ਰਸਾਰ ਤੇ ਲਾਕਡਾਊਨ ਦੀ ਸਥਿਤੀ ਸਬੰਧੀ ਮੰਗਲਵਾਰ ਨੂੰ ਗ੍ਰਹਿ ਤੇ ਸਿਹਤ ਮੰਤਰਾਲੇ ਦੀ ਸੰਯੁਕਤ ਪ੍ਰੈੱਸ ਕਾਨਫਰੰਸ ਹੋਈ ਹੈ। ਇਸ ਮੌਕੇ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਹੁਣ ਤਕ ਕੁੱਲ 60,490 ਮਰੀਜ਼ ਠੀਕ ਹੋ ਗਏ ਹਨ। ਰਿਕਵਰੀ ਦਰ 'ਚ ਸੁਧਾਰ ਜਾਰੀ ਹੈ ਤੇ ਮੌਜੂਦਾ ਸਮੇਂ ਇਹ 41.61 ਫੀਸਦ ਹੈ। ਭਾਰਤ ਵਿਚ ਮੌਤ ਦਰ ਵਿਸ਼ਵ 'ਚ ਸੱਭ ਤੋਂ ਘੱਟ ਹੈ , ਹੁਣ ਇਹ 2.87 ਫੀਸਦੀ ਹੈ। ਅਗਰਵਾਲ ਦਾ ਕਹਿਣਾ ਹੈ ਕਿ ਜਦੋਂ ਪਹਿਲਾ ਲਾਕਡਾਊਨ ਸੀ ਤਾਂ ਠੀਕ ਹੋਣ ਵਾਲਿਆਂ ਦੀ ਦਰ 5 ਫੀਸਦੀ ਦੇ ਆਸਪਾਸ ਸੀ। ਦੂਜੇ ਲਾਕਡਾਊਨ ਵਿਚ ਇਹ 11.24 ਫੀਸਦੀ ਹੋ ਗਈ ਅਤੇ ਤੀਜ਼ੇ ਲਾਕਡਾਊਨ ਦੌਰਾਨ ਇਸ ਵਿਚ ਹੋਰ ਇਜ਼ਾਫਾ ਹੋ ਗਿਆ ਤੇ ਇਹ ਵੱਧ ਕੇ 26.59 ਫੀਸਦੀ ਹੋ ਗਈ।  ਇਸ ਸਮੇਂ ਵਿਚ ਇਹ 41.61 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। -PTCNews-
coronavirus union-health-ministry
Advertisment

Stay updated with the latest news headlines.

Follow us:
Advertisment