Tue, Apr 23, 2024
Whatsapp

ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਮਰੀਜ਼ਾਂ ਦੀ ਗਿਣਤੀ ਸਵਾ 2 ਲੱਖ ਦੇ ਪਾਰ, ਹੁਣ ਤੱਕ 6348 ਮੌਤਾਂ

Written by  Shanker Badra -- June 05th 2020 10:47 AM -- Updated: June 05th 2020 10:49 AM
ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਮਰੀਜ਼ਾਂ ਦੀ ਗਿਣਤੀ ਸਵਾ 2 ਲੱਖ ਦੇ ਪਾਰ, ਹੁਣ ਤੱਕ 6348 ਮੌਤਾਂ

ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਮਰੀਜ਼ਾਂ ਦੀ ਗਿਣਤੀ ਸਵਾ 2 ਲੱਖ ਦੇ ਪਾਰ, ਹੁਣ ਤੱਕ 6348 ਮੌਤਾਂ

ਦੇਸ਼ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਮਰੀਜ਼ਾਂ ਦੀ ਗਿਣਤੀ ਸਵਾ 2 ਲੱਖ ਦੇ ਪਾਰ, ਹੁਣ ਤੱਕ 6348 ਮੌਤਾਂ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ 26 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ, ਜਦਕਿ 6300 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ 1 ਲੱਖ 9 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ ਸਿਹਤਯਾਬ ਵੀ ਹੋ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਸਭ ਤੋਂ ਵੱਧ ਰਿਕਾਰਡ 9,851 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 273 ਮੌਤਾਂ ਹੋਈਆਂ ਹਨ। ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,26,770 ਹੋ ਗਈ ਹੈ ਅਤੇ ਮੌਤਾਂ ਦਾ ਅੰਕੜਾ 6348 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 1,09,462 ਮਰੀਜ਼ ਠੀਕ ਵੀ ਹੋ ਚੁੱਕੇ ਹਨ,ਜਿਸ ਕਾਰਨ ਐਕਟਿਵ ਮਾਮਲਿਆਂ ਦੀ ਗਿਣਤੀ 1,10,960 ਹੋ ਗਈ ਹੈ। ਉੱਥੇ ਹੀ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਅੰਦਰ 123 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਮਰੀਜ਼ਾਂ ਦਾ ਅੰਕੜਾ 77,793 ਤੱਕ ਪਹੁੰਚ ਗਿਆ ਹੈ ਅਤੇ ਹੁਣ ਤੱਕ 2710 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁਕੀ ਹੈ। ਦਿੱਲੀ 'ਚ 24 ਘੰਟਿਆਂ ਅੰਦਰ 1359 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਪੀੜਤਾਂ ਦੀ ਗਿਣਤੀ 25 ਹਜ਼ਾਰ ਪਾਰ ਕਰ ਚੁਕੀ ਹੈ। ਮੌਤ ਦਾ ਅੰਕੜਾ 650 ਤੱਕ ਪਹੁੰਚ ਗਿਆ ਹੈ। -PTCNews


Top News view more...

Latest News view more...