
ਇੰਡੋਨੇਸ਼ੀਆ ਦੇ ਉੱਤਰੀ-ਪੱਛਮੀ ਇਲਾਕੇ 'ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ:ਇੰਡੋਨੇਸ਼ੀਆ : ਇੰਡੋਨੇਸ਼ੀਆ ਦੇ ਉੱਤਰੀ-ਪੱਛਮੀ ਇਲਾਕੇ ਵਿਚ ਮੰਗਲਵਾਰ ਨੂੰ ਜ਼ਬਰਦਸਤ ਭੂਚਾਲ ਦੇ ਝਟਕੇ ਲੱਗੇ ਹਨ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਮਾਪੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ ਸੁਮਾਤਰਾ ਨੇੜੇ ਜ਼ਮੀਨ ਦੇ 20 ਕਿਲੋਮੀਟਰ ਹੇਠਾਂ ਸੀ। ਇਸ ਦੌਰਾਨ ਭੂਚਾਲ ਦਾ ਝਟਕਿਆਂ ਕਾਰਨ ਲੋਕ ਸਹਿਮ ਗਏ ਤੇ ਘਰਾਂ ਤੋਂ ਬਾਹਰ ਦੌੜ ਕੇ ਆਏ ਸਨ।
ਦੱਸ ਦੇਈਏ ਕਿ ਓਥੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿਚ 2018 'ਚ ਆਏ ਭੂਚਾਲ ਅਤੇ ਸੂਨਾਮੀ ਕਾਰਨ 2,200 ਲੋਕ ਮਾਰੇ ਗਏ ਸਨ, ਜਦਕਿ ਇਕ ਹਜ਼ਾਰ ਲੋਕ ਲਾਪਤਾ ਦੱਸੇ ਗਏ ਸਨ।
-PTCNews