ਵਿਦੇਸ਼

ਭੁਚਾਲ ਦੇ ਭਿਅੰਕਰ ਝਟਕਿਆਂ ਨੇ ਲਈ ਦਰਜਨਾਂ ਮਾਸੂਮਾਂ ਦੀ ਜਾਨ

By Jagroop Kaur -- January 15, 2021 4:16 pm -- Updated:January 15, 2021 4:16 pm

ਸ਼ੁੱਕਰਵਾਰ ਦੀ ਸਵੇਰ ਇੰਡੋਨੇਸ਼ੀਆ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਨਾਲ ਕੁਝ ਹੀ ਪਲਾਂ 'ਚ ਸੁਲਾਵੇਸੀ ਟਾਪੂ ਦੇ ਵਸਨੀਕਾਂ ਦੀ ਜ਼ਿੰਦਗੀ ਢਹਿ ਢੇਰੀ ਹੋ ਗਈ ,ਭਾਵ ਭੁਚਾਲ ਨਾਲ ਸਥਾਨਕ ਬਿਲਡਿੰਗਾਂ ਢਿਹ ਗਈਆਂ ਅਤੇ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਨਾਲ ਹੀ 600 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਭੁਚਾਲ ਰਿਕਟਰ ਸਕੇਲ ਦੀ ਤੀਬਰਤਾ 6.2 ਨਾਲ ਆਇਆ ।

 

ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ, ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿਚ ਹੋਇਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
Indonesia earthquake kills at least 35, injures hundreds - World - DAWN.COMਹੋਰ ਪੜ੍ਹੋ : ਇੰਡੋਨੇਸ਼ੀਆ ਦੇ ਉੱਤਰੀ-ਪੱਛਮੀ ਇਲਾਕੇ ‘ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ

ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ 60 ਤੋਂ ਵੱਧ ਘਰਾਂ ਨੂੰ ਹੁਣ ਤੱਕ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈਕਿ ਕਰੀਬ 7 ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।Indonesia Quake Kills Dozens and Injures Hundreds - The New York Times

ਸੋਸ਼ਲ ਮੀਡੀਆ 'ਤੇ ਭੂਚਾਲ ਦੇ ਬਾਅਦ ਕਈ ਤਰ੍ਹਾਂ ਦੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਇੰਡੋਨੇਸ਼ੀਆ ਵਿਚ 2018 ਦੇ ਸੁਲਾਵੇਸੀ ਭੂਚਾਲ ਵਿਚ 2000 ਤੋਂ ਵੱਧ ਮਾਰੇ ਜਾਣ ਵਾਲੇ ਵਿਨਾਸ਼ਕਾਰੀ ਭੁਚਾਲ ਅਤੇ ਸੁਨਾਮੀ ਦਾ ਇਤਿਹਾਸ ਹੈ।ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਆਪਣੇ ਘਰਾਂ ਵਿਚੋਂ ਬਾਹਰ ਵੱਲ ਭੱਜ ਰਹੇ ਹਨ। ਸੜਕਾਂ ਦੇ ਕਿਨਾਰੇ ਮਲਬਿਆਂ ਦੇ ਢੇਰ ਪਏ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।

  • Share