Advertisment

ਭੁਚਾਲ ਦੇ ਭਿਅੰਕਰ ਝਟਕਿਆਂ ਨੇ ਲਈ ਦਰਜਨਾਂ ਮਾਸੂਮਾਂ ਦੀ ਜਾਨ

author-image
Jagroop Kaur
New Update
ਭੁਚਾਲ ਦੇ ਭਿਅੰਕਰ ਝਟਕਿਆਂ ਨੇ ਲਈ ਦਰਜਨਾਂ ਮਾਸੂਮਾਂ ਦੀ ਜਾਨ
Advertisment
ਸ਼ੁੱਕਰਵਾਰ ਦੀ ਸਵੇਰ ਇੰਡੋਨੇਸ਼ੀਆ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਨਾਲ ਕੁਝ ਹੀ ਪਲਾਂ 'ਚ ਸੁਲਾਵੇਸੀ ਟਾਪੂ ਦੇ ਵਸਨੀਕਾਂ ਦੀ ਜ਼ਿੰਦਗੀ ਢਹਿ ਢੇਰੀ ਹੋ ਗਈ ,ਭਾਵ ਭੁਚਾਲ ਨਾਲ ਸਥਾਨਕ ਬਿਲਡਿੰਗਾਂ ਢਿਹ ਗਈਆਂ ਅਤੇ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਨਾਲ ਹੀ 600 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਭੁਚਾਲ ਰਿਕਟਰ ਸਕੇਲ ਦੀ ਤੀਬਰਤਾ 6.2 ਨਾਲ ਆਇਆ ।  
Advertisment
ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਰਿਪੋਰਟ ਦੇ ਮੁਤਾਬਕ, ਸਭ ਤੋਂ ਵੱਧ ਨੁਕਸਾਨ ਇੰਡੋਨੇਸ਼ੀਆ ਦੇ ਸੁਲਾਵੇਸੀ ਸ਼ਹਿਰ ਵਿਚ ਹੋਇਆ ਹੈ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। Indonesia earthquake kills at least 35, injures hundreds - World - DAWN.COMਹੋਰ ਪੜ੍ਹੋ : ਇੰਡੋਨੇਸ਼ੀਆ ਦੇ ਉੱਤਰੀ-ਪੱਛਮੀ ਇਲਾਕੇ ‘ਚ ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ 60 ਤੋਂ ਵੱਧ ਘਰਾਂ ਨੂੰ ਹੁਣ ਤੱਕ ਨੁਕਸਾਨ ਪਹੁੰਚਿਆ ਹੈ। ਦੱਸਿਆ ਜਾ ਰਿਹਾ ਹੈਕਿ ਕਰੀਬ 7 ਸਕਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਸੁਨਾਮੀ ਦੀ ਚਿਤਾਵਨੀ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਦੇਸ਼ ਦੇ ਕੁਝ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।Indonesia Quake Kills Dozens and Injures Hundreds - The New York Times ਸੋਸ਼ਲ ਮੀਡੀਆ 'ਤੇ ਭੂਚਾਲ ਦੇ ਬਾਅਦ ਕਈ ਤਰ੍ਹਾਂ ਦੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਇੰਡੋਨੇਸ਼ੀਆ ਵਿਚ 2018 ਦੇ ਸੁਲਾਵੇਸੀ ਭੂਚਾਲ ਵਿਚ 2000 ਤੋਂ ਵੱਧ ਮਾਰੇ ਜਾਣ ਵਾਲੇ ਵਿਨਾਸ਼ਕਾਰੀ ਭੁਚਾਲ ਅਤੇ ਸੁਨਾਮੀ ਦਾ ਇਤਿਹਾਸ ਹੈ।ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਲੋਕ ਆਪਣੇ ਘਰਾਂ ਵਿਚੋਂ ਬਾਹਰ ਵੱਲ ਭੱਜ ਰਹੇ ਹਨ। ਸੜਕਾਂ ਦੇ ਕਿਨਾਰੇ ਮਲਬਿਆਂ ਦੇ ਢੇਰ ਪਏ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। -
earthquake indonesia-earthquake sulawesi-hospital-among-collapsed-buildings 34-dead indonesian-hospital
Advertisment

Stay updated with the latest news headlines.

Follow us:
Advertisment