Fri, Apr 19, 2024
Whatsapp

ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

Written by  Jashan A -- December 24th 2018 09:58 AM
ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ,ਜਕਾਰਤਾ: ਇੰਡੋਨੇਸ਼ੀਆ 'ਚ ਹੋ ਤਬਾਹੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤਬਾਹੀ ਕਰਨ ਹੁਣ ਤੱਕ 281 ਲੋਕੀਂ ਦੀ ਮੌਤ ਹੋ ਚੁੱਕੇ ਹੈ ਤੇ 1 ਹਜ਼ਾਰ ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ।ਦੱਸ ਦੇਈਏ ਕਿ ਸ਼ਨੀਵਾਰ ਰਾਤ ਸਾਢੇ 9 ਵਜੇ ਜਵਾਲਾਮੁਖੀ ਫਟਣ ਤੋਂ ਬਾਅਦ ਸੁਨਾਮੀ ਨੇ ਇੰਡੋਨੇਸ਼ੀਆ ਦੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ। [caption id="attachment_231831" align="aligncenter" width="300"]tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ[/caption] ਸੁਨਾਮੀ ਨੇ ਕਈ ਪ੍ਰਮੁੱਖ ਬੀਚਾਂ ਤੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਭਾਰੀ ਤਬਾਹੀ ਮਚਾਈ। [caption id="attachment_231832" align="aligncenter" width="300"]tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ[/caption] ਇਸ ਮੌਕੇ ਆਫਤ ਪ੍ਰਬੰਧਕੀ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਫਟਣ ਤੋਂ ਬਾਅਦ ਦੱਖਣੀ ਸੁਮਾਟਰਾ ਤੇ ਪੱਛਮੀ ਜਾਵਾ ਨੇੜੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਕੰਢਿਆਂ ਨੂੰ ਪਾਰ ਕਰ ਕੇ ਅੱਗੇ ਵਧ ਗਈਆਂ ਜਿਸ ਕਾਰਨ ਕਈ ਮਕਾਨ ਨੁਕਸਾਨੇ ਗਏ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। [caption id="attachment_231833" align="aligncenter" width="287"]tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ[/caption] ਸੁਨਾਮੀ ਕਾਰਨ ਸਭ ਤੋਂ ਵੱਧ ਅਸਰ ਜਾਵਾ ਦੇ ਬਾਂਤੇਨ ਸੂਬੇ ਦੇ ਪਾਂਡੇਗਲਾਂਗ ਖੇਤਰ 'ਚ ਪਿਆ ਹੈ। ਪ੍ਰਭਾਵਿਤ ਖੇਤਰਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਥੇ ਰਾਹਤ ਤੇ ਬਚਾਅ ਟੋਲੀਆਂ ਐਤਵਾਰ ਰਾਤ ਤੱਕ ਵੀ ਨਹੀਂ ਪਹੁੰਚ ਸਕੀਆਂ ਸਨ। -PTC News


Top News view more...

Latest News view more...