Fri, Apr 19, 2024
Whatsapp

ਕੋਵਿਡ ਪਾਜ਼ੇਟਿਵ ਰਿਪੋਰਟ ਲੁਕਾਉਣ 'ਤੇ ਧਾਰਮਿਕ ਨੇਤਾ ਨੂੰ ਅਦਾਲਤ ਨੇ ਸੁਣਾਈ 4 ਸਾਲ ਕੈਦ

Written by  Baljit Singh -- June 24th 2021 04:35 PM
ਕੋਵਿਡ ਪਾਜ਼ੇਟਿਵ ਰਿਪੋਰਟ ਲੁਕਾਉਣ 'ਤੇ ਧਾਰਮਿਕ ਨੇਤਾ ਨੂੰ ਅਦਾਲਤ ਨੇ ਸੁਣਾਈ 4 ਸਾਲ ਕੈਦ

ਕੋਵਿਡ ਪਾਜ਼ੇਟਿਵ ਰਿਪੋਰਟ ਲੁਕਾਉਣ 'ਤੇ ਧਾਰਮਿਕ ਨੇਤਾ ਨੂੰ ਅਦਾਲਤ ਨੇ ਸੁਣਾਈ 4 ਸਾਲ ਕੈਦ

ਜਕਾਰਤਾ: ਇੰਡੋਨੇਸ਼ੀਆ ਦੇ ਪ੍ਰਭਾਵਸ਼ਾਲੀ ਮੌਲਵੀ ਮੁਹੰਮਦ ਰਿਜਿਕ ਸ਼ਿਹਾਬ ਨੂੰ ਵੀਰਵਾਰ ਨੂੰ ਇਸ ਤੱਥ ਨੂੰ ਲੁਕਾਉਣ ਲਈ ਚਾਰ ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਸੀ। ਪੂਰਬੀ ਜਕਾਰਤਾ ਜ਼ਿਲਾ ਅਦਾਲਤ ਦੇ ਤਿੰਨ ਜੱਜਾਂ ਦੇ ਪੈਨਲ ਨੇ ਕਿਹਾ ਕਿ ਸ਼ਿਹਾਬ ਨੇ ਆਪਣੀ COVID-19 ਟੈਸਟ ਰਿਪੋਰਟ ਬਾਰੇ ਝੂਠ ਬੋਲਿਆ ਸੀ, ਜਿਸ ਨਾਲ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਮੁਸ਼ਕਲ ਹੋਇਆ ਜਿਸ ਨਾਲ ਉਹ ਸੰਪਰਕ ਵਿਚ ਆਇਆ ਸੀ। ਸ਼ਿਹਾਬ ਪਿਛਲੇ ਸਾਲ 13 ਦਸੰਬਰ ਤੋਂ ਹਿਰਾਸਤ ਵਿਚ ਹੈ। ਜੱਜਾਂ ਦੇ ਪੈਨਲ ਨੇ ਕਿਹਾ ਕਿ ਉਸ ਨੇ ਜੇਲ ਵਿਚ ਜਿੰਨਾ ਸਮਾਂ ਬਿਤਾਇਆ ਉਸ ਦੀ ਸਜ਼ਾ ਤੋਂ ਘਟਾਈ ਜਾਵੇਗੀ। ਪੜੋ ਹੋਰ ਖਬਰਾਂ: 12ਵੀਂ ਬੋਰਡ ਪ੍ਰੀਖਿਆ ‘ਤੇ ਸੁਪਰੀਮ ਕੋਰਟ ਦਾ ਹੁਕਮ, ਹਰ ਸੂਬਾ 31 ਜੁਲਾਈ ਤੱਕ ਨਤੀਜੇ ਕਰੇ ਐਲਾਨ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਅਤੇ ਸੈਨਾ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਉਸਦੇ ਹਜ਼ਾਰਾਂ ਸਮਰਥਕਾਂ ਨੇ ਉਸ ਦੀ ਰਿਹਾਈ ਦੀ ਮੰਗ ਕਰਦਿਆਂ ਉਥੇ ਰੈਲੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਧਿਕਾਰੀਆਂ ਨੂੰ ਅਦਾਲਤ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰਨਾ ਪਿਆ। ਪੁਲਿਸ ਨੇ ਉਸਦੇ ਸਮਰਥਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪਾਣੀ ਦੀਆਂ ਵਾਛੜਾਂ ਵੀ ਵਰਤੀਆਂ। ਪੜੋ ਹੋਰ ਖਬਰਾਂ: ਕਰਨਾਟਕ ‘ਚ ਆਨਰ ਕਿਲਿੰਗ. ਦਲਿਤ ਲੜਕੇ ਤੇ ਮੁਸਲਿਮ ਲੜਕੀ ਨੂੰ ਉਤਾਰਿਆ ਮੌਤ ਦੇ ਘਾਟ ਪਿਛਲੇ ਸਾਲ ਨਵੰਬਰ ਵਿਚ ਸਾਊਦੀ ਅਰਬ ਤੋਂ ਪਰਤਣ ਤੋਂ ਬਾਅਦ ਸ਼ਿਹਾਬ ਕਈ ਅਪਰਾਧਿਕ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸੇ ਅਦਾਲਤ ਨੇ ਉਸ ਨੂੰ ਆਪਣੀ ਧੀ ਦੇ ਵਿਆਹ ਅਤੇ ਧਾਰਮਿਕ ਸੈਮੀਨਾਰਾਂ ਵਿਚ ਇਕੱਠੇ ਕਰ ਕੇ ਕੋਵਿਡ-19 ਦੌਰਾਨ ਸਿਹਤ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 27 ਮਈ ਨੂੰ ਅੱਠ ਮਹੀਨਿਆਂ ਦੀ ਸਜ਼ਾ ਸੁਣਾਈ ਸੀ। ਉਪਰੋਕਤ ਮੁਲਾਕਾਤਾਂ ਤੋਂ ਬਾਅਦ ਹੀ ਉਸ ਦੀ ਕੋਰੋਨਾ ਵਾਇਰਸ ਦਾ ਇਲਾਜ ਹੋਇਆ ਸੀ। ਪਰ ਹਸਪਤਾਲ ਦੇ ਅਧਿਕਾਰੀਆਂ ਨੇ ਉਸਦੀ ਸਿਹਤ ਦੀ ਜਾਣਕਾਰੀ ਨੂੰ ਗੁਪਤ ਰੱਖਿਆ। ਪੜੋ ਹੋਰ ਖਬਰਾਂ: ਬੱਚਿਆਂ ‘ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਸ਼ੁਰੂ, 2 ਤੋਂ 6 ਸਾਲ ਦੀ ਉਮਰ ਦੇ 5 ਬੱਚਿਆਂ ਨੂੰ ਲੱਗਿਆ ਟੀਕਾ -PTC News


Top News view more...

Latest News view more...