Sat, Apr 20, 2024
Whatsapp

ਕੋਈ ਸ਼ੱਕ ਨਹੀਂ ਮੁੱਕ ਚੁੱਕੀ ਹੈ ਇਨਸਾਨੀਅਤ

Written by  Joshi -- October 27th 2017 03:11 PM -- Updated: October 27th 2017 03:14 PM
ਕੋਈ ਸ਼ੱਕ ਨਹੀਂ ਮੁੱਕ ਚੁੱਕੀ ਹੈ ਇਨਸਾਨੀਅਤ

ਕੋਈ ਸ਼ੱਕ ਨਹੀਂ ਮੁੱਕ ਚੁੱਕੀ ਹੈ ਇਨਸਾਨੀਅਤ

2 ਮਿੰਟ ਦੇ ਮਨੋਰੰਜਨ ਲਈ ਕਿਸੇ ਬੇਕਸੂਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕੀ ਸਹੀ ਹੈ?: ਪਦਾਰਥਵਾਦੀ ਚੀਜ਼ਾਂ ਪਿੱਛੇ ਦੌੜ ਰਹੀ ਦੁਨੀਆਂ 'ਚ ਦਇਆ ਅਤੇ ਤਰਸ ਦੀ ਭਾਵਨਾ ਮੁੱਕਦੀ ਜਾ ਰਹੀ ਹੈ। ਇਸ 'ਚ ਜੇਕਰ ਕੋਈ ਸ਼ੱਕ ਰਹਿ ਵੀ ਗਿਆ ਹੋਵੇ ਤਾਂ ਇਹ ਵੀਡੀਓ ਉਸ ਨੂੰ ਪੁਰਾ ਕਰਦੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਬੇਜ਼ੁਬਾਨ ਜਾਨਵਰ ਨੂੰ ਪਹਿਲਾਂ ਇੱਕ ਨੌਜਵਾਨ ਵੱਲੋਂ ਸਾਈਡ 'ਤੇ ਲਿਜਾਇਆ ਜਾਂਦਾ ਹੈ ਅਤੇ ਫਿਰ ਬਾਅਦ 'ਚ ਉਸ ਕੋਲ ਧੋਖੇ ਨਾਲ ਪਟਾਕਾ ਚਲਾ ਦਿੱਤਾ ਜਾਂਦਾ ਹੈ। 2 ਮਿੰਟ ਦੇ ਮਨੋਰੰਜਨ ਲਈ ਕਿਸੇ ਬੇਕਸੂਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕੀ ਸਹੀ ਹੈ?ਇਸ ਘਟਨਾ 'ਚ ਹੋਣ ਵਾਲੇ ਨੁਕਸਾਨ ਤੋਂ ਅਨਜਾਣ ਉਹ ਜਾਨਵਰ ਵੀ ਅੱਗੇ ਚਲਾ ਜਾਂਦਾ ਹੈ ਅਤੇ ਪਟਾਕਾ ਉਸਦੇ ਮੂੰਹ 'ਤੇ ਹੀ ਫਟ ਜਾਂਦਾ ਹੈ ਜਿਸ ਨਾਲ ਉਹ ਲਹੂਲੁਹਾਨ ਹੋ ਕੇ ਗਿਰ ਜਾਂਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ। 2 ਮਿੰਟ ਦੇ ਮਨੋਰੰਜਨ ਲਈ ਕਿਸੇ ਬੇਕਸੂਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕੀ ਸਹੀ ਹੈ?ਇਸ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਉਸ ਇਨਸਾਨ ਨੂੰ ਪਤਾ ਸੀ ਕਿ ਬੇਜ਼ੁਬਾਨ ਜਾਨਵਰ ਦਾ ਨੁਕਸਾਨ ਹੋ ਸਕਦਾ ਹੈ ਪਰ ਉਸਨੇ ਤਰਸ ਖਾਣਾ ਜ਼ਰੂਰੀ ਨਾ ਸਮਝ ਕੇ ਆਪਣੇ 2 ਮਿੰਟ ਦੇ ਮਨੋਰੰਜਨ ਖਾਤਿਰ ਇੱਕ ਬੇਕਸੂਰ ਨਾਲ ਇੰਨ੍ਹਾ ਸ਼ਰਮਨਾਕ ਵਤੀਰਾ ਕੀਤਾ ਹੈ। ਇਹ ਸਮਾਂ ਹੈ ਜਦੋਂ ਅਸੀਂ ਇਸ ਗੱਲ ਨੂੰ ਸਮਝੀਏ ਕਿ ਸਾਰਿਆਂ ਨੂੰ ਜੀਊਣ ਦਾ ਹੱਕ ਹੈ ਅਤੇ ਆਪਣੇ ਮਨੋਰੰਜਨ ਖਾਤਿਰ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਬਚੀਏ। ਇੱਕ ਸਵਾਲ: 2 ਮਿੰਟ ਦੇ ਮਨੋਰੰਜਨ ਲਈ ਕਿਸੇ ਬੇਕਸੂਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕੀ ਸਹੀ ਹੈ? —PTC News


Top News view more...

Latest News view more...