Tue, Apr 23, 2024
Whatsapp

ਆਰਥਿਕ ਸਰਵੇਖਣ ਦਾ ਮਾਮਲਾ: ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਸਲੀਅਤ ਦਾ ਸਾਹਮਣਾ ਕਰਨ:ਸ਼੍ਰੋਮਣੀ ਅਕਾਲੀ ਦਲ

Written by  Shanker Badra -- March 09th 2020 08:21 PM
ਆਰਥਿਕ ਸਰਵੇਖਣ ਦਾ ਮਾਮਲਾ: ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਸਲੀਅਤ ਦਾ ਸਾਹਮਣਾ ਕਰਨ:ਸ਼੍ਰੋਮਣੀ ਅਕਾਲੀ ਦਲ

ਆਰਥਿਕ ਸਰਵੇਖਣ ਦਾ ਮਾਮਲਾ: ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਸਲੀਅਤ ਦਾ ਸਾਹਮਣਾ ਕਰਨ:ਸ਼੍ਰੋਮਣੀ ਅਕਾਲੀ ਦਲ

ਆਰਥਿਕ ਸਰਵੇਖਣ ਦਾ ਮਾਮਲਾ: ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਸਲੀਅਤ ਦਾ ਸਾਹਮਣਾ ਕਰਨ:ਸ਼੍ਰੋਮਣੀ ਅਕਾਲੀ ਦਲ:ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਦੇ ਆਰਥਿਕ ਸਰਵੇਖਣ ਬਾਰੇ ਦਿੱਤੇ ਬਿਆਨ ਨੂੰ ਉਹਨਾਂ ਦੀ ਸਰਕਾਰ ਦੀ ਪੋਲ ਸਰਵੇਖਣ ਦੇ ਨਤੀਜਿਆਂ ਕਾਰਨ ਖੁਲਣ ਕਾਰਨ ਹੋਈ ਨਮੋਸ਼ੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਤਕਨੀਕੀ ਪੱਖਾਂ ਪਿੱਛੇ ਲੁਕਣ ਦੀ ਥਾਂ ਮੁੱਖ ਮੰਤਰੀ ਨੂੰ ਅਸਲੀਅਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਦੱਸਣਾ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਵਿਚ ਪੰਜਾਬ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਪਿੱਛੇ ਕਿਉਂ ਰਹਿ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਰਵੇਖਣ ਵਿਚ ਦਿਹਾਤੀ ਤੇ ਸ਼ਹਿਰੀ ਖੇਤਰਾਂ ਤੋਂ 6497 ਅਤੇ 6877 ਵਿਅਕਤੀਆਂ ਦੇ ਸ਼ਾਮਲ ਹੋਣ 'ਤੇ ਇਸਦਾ ਆਕਾਰ 'ਬਹੁਤ ਹੀ ਛੋਟਾ' ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਜਾਂ ਤਾਂ ਮੁੱਖ ਮੰਤਰੀ ਦੇਸ਼ ਭਰ ਵਿਚ ਆਰਥਿਕ ਸਰਵੇਖਣ ਵਿਚ ਅਪਣਾਏ ਜਾਂਦੇ ਤਰੀਕੇ ਤੋਂ ਜਾਣੂ ਨਹੀਂ ਹਨ ਜਾਂ ਫਿਰ ਉਹ ਦੁਬਾਰਾ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਇਸ ਤੱਥ ਨੂੰ ਵੀ ਝੁਠਲਾਉਣਗੇ ਕਿ ਸੂਬੇ ਦੇ ਬੇਰੋਜ਼ਗਾਰੀ ਬਿਊਰੋ ਕੋਲ 2.69 ਬਿਨੈਕਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ ,ਜਿਸ ਵਿਚੋਂ 91 ਫੀਸਦੀ ਤਕਨੀਕੀ ਮੁਹਾਰਤ ਵਾਲੇ ਤੇ 85 ਫੀਸਦੀ 10ਵੀਂ ਪਾਸ ਜਾਂ ਵੱਧ ਪੜ੍ਹੇ ਲਿਖੇ ਹਨ ? ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਹਾਲੇ ਵੀ ਭਾਰਤ ਦੇ ਆਰਥਿਕ ਸਰਵੇਖਣ ਦੇ ਸੈਂਪਲ ਤੋਂ ਸੰਤੁਸ਼ਟ ਨਹੀਂ ਹਨ ਤਾਂ ਉਹਨਾਂ ਨੂੰ ਉਹਨਾਂ ਨੌਜਵਾਨਾਂ ਦੀ ਗਿਣਤੀ ਕਰ ਲੈਣੀ ਚਾਹੀਦੀ ਹੈ ਜੋ ਕੱਲ ਪਟਿਆਲਾ ਵਿਚ ਉਹਨਾਂ ਦੇ ਮਹਿਲ ਅੱਗੇ ਰੋਜ਼ਗਾਰ ਮੰਗ ਰਹੇ ਸਨ,ਜਦੋਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਉਹਨਾਂ 'ਤੇ ਤਸ਼ੱਦਦ ਢਾਹਿਆ ਗਿਆ। ਡਾ. ਚੀਮਾ ਨੇ ਅੱਗੇ ਕਿਹਾ ਕਿ ਇਹ ਵੇਖ ਕੇ ਖੁਸ਼ੀ ਹੋਈ ਕਿ ਮਾਣਯੋਗ ਮੁੱਖ ਮੰਤਰੀ ਨੇ ਇਹ ਸਵੀਕਾਰ ਕੀਤਾ ਹੈ ਕਿ ਉਹਨਾਂ ਵੱਲੋਂ ਦਿੱਲੀ ਵਿਚ 12 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਕੀਤੇ ਦਾਅਵੇ ਝੂਠੇ ਅਤੇ ਨਿਰਾਧਾਰ ਸਨ ਤੇ ਅਸਲ ਵਿਚ ਸਿਰਫ 57905 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਮੁੱਖ ਮੰਤਰੀ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਸੂਬੇ ਵਿਚ ਇੰਨੀ ਹੀ ਗਿਣਤੀ ਦੇ ਅਜਿਹੇ ਅਧਿਆਪਕ ਹਨ ,ਜਿਹਨਾਂ ਨੂੰ ਪਹਿਲਾਂ 45 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲ ਰਹੀ ਸੀ ,ਜਿਹਨਾਂ ਨੂੰ ਉਹਨਾਂ ਦੀ ਸਰਕਾਰ ਨੇ 15 ਹਜ਼ਾਰ ਰੁਪਏ ਮਹੀਨਾ ਲੈਣ ਵਾਸਤੇ ਮਜਬੂਰ ਕੀਤਾ ਹੈ। ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਸੂਬੇ ਦੇ ਲੋਕ ਕੇਂਦਰ ਸਰਕਾਰ ਦੀ ਯੋਜਨਾ ਮਨਰੇਗਾ ਤਹਿਤ 20.21 ਲੱਖ ਘਰਾਂ ਨੂੰ ਰੋਜ਼ਗਾਰ ਦੇਣ ਦੇ ਉਹਨਾਂ ਦੇ ਦਾਅਵੇ ਨੂੰ ਉਹਨਾਂ ਦੀ ਸਰਕਾਰ ਦੀ ਪ੍ਰਾਪਤੀ ਮੰਨਣ ? ਅਕਾਲੀ ਆਗੂ ਨੇ ਹੋਰ ਕਿਹਾ ਕਿ ਅਸਲੀਅਤ ਇਹ ਹੈ ਕਿ ਕੱਲ• ਪਟਿਆਲਾ ਵਿਚ ਉਹਨਾਂ ਦੇ ਘਰ ਅੱਗੇ ਨੌਕਰੀਆਂ ਮੰਗ ਰਹੇ ਨੌਜਵਾਨਾਂ ਨਾਲ ਬਹੁਤ ਹੀ ਅਣਮਨੁੱਖੀ ਵਿਹਾਰ ਕੀਤਾ ਗਿਆ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਇਹ ਵੀ ਦੱਸਣ ਕਿ ਜਦੋਂ 14136 ਨੌਜਵਾਨਾਂ ਨੇ ਈ ਟੀ ਟੀ-ਟੈਟ ਪ੍ਰੀਖਿਆ ਪਾਸ ਕੀਤੀ ਹੈ ਤੇ 12000 ਆਸਾਮੀਆਂ ਖਾਲੀ ਹਨ ਤਾਂ ਫਿਰ ਉਹਨਾਂ ਦੀ ਸਰਕਾਰ ਨੇ ਸਿਰਫ 1664 ਆਸਾਮੀਆਂ ਦਾ ਇਸ਼ਤਿਹਾਰ ਕਿਉਂ ਦਿੱਤਾ ? -PTCNews


Top News view more...

Latest News view more...