Advertisment

ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾਇਆ

author-image
Shanker Badra
Updated On
New Update
ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾਇਆ
Advertisment
ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾਇਆ:ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਜਿੱਥੇ ਕੇਂਦਰ ਸਰਕਾਰ ਵੱਲੋਂ ਇੱਕ -ਇੱਕ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ,ਓਥੇ ਹੀਕੌਮਾਂਤਰੀ ਉਡਾਣਾਂ 'ਤੇ ਅਜੇ ਵੀ ਪਾਬੰਧੀ ਜਾਰੀ ਹੈ। publive-image ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ਦੀ ਆਵਾਜਾਈ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾਇਆ ਕੇਂਦਰ ਸਰਕਾਰ ਨੇ ਕੌਮਾਂਤਰੀ ਵਪਾਰਕ ਯਾਤਰੀ ਉਡਾਣਾਂ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾ ਦਿੱਤਾ ਹੈ। ਸਰਕਾਰ ਨੇ ਕੁਝ ਉਡਾਣਾਂ ਨੂੰ ਛੱਡ ਕੇ ਭਾਰਤ ਤੋਂ ਦੂਸਰੇ ਦੇਸ਼ਾਂ 'ਚ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਦੀ ਤਾਰੀਕ ਵਧਾ ਦਿੱਤੀ ਹੈ। publive-image ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂਦੀ ਆਵਾਜਾਈ 'ਤੇ ਲੱਗੀ ਰੋਕ ਨੂੰ 30 ਸਤੰਬਰ ਤੱਕ ਵਧਾਇਆ ਇਕ ਪਾਸੇ ਜਿੱਥੇ ਘਰੇਲੂ ਉਡਾਣਾਂ 'ਚ ਵਾਧਾ ਦੇਖਿਆ ਗਿਆ ਹੈ, ਉੱਥੇ ਹੀ ਦੂਸਰੇ ਦੇਸ਼ਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਫਿਲਹਾਲ ਰੋਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਅਨਲਾਕ-4 ਤਹਿਤ ਗ੍ਰਹਿ-ਮੰਤਰਾਲੇ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਹੜੇ 1 ਸਤੰਬਰ, ਮੰਗਲਵਾਰ ਤੋਂ ਲਾਗੂ ਹੋਣਗੇ। ਦੱਸ ਦੇਈਏ ਕਿ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਮਾਰਚ ਦੇ ਅੰਤ 'ਚ ਇਹ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ ਨੂੰ ਤਾਂ ਚਲਾ ਦਿੱਤਾ ਸੀ ਪਰਕੌਮਾਂਤਰੀ ਉਡਾਣਾਂ 'ਤੇ ਅਜੇ ਵੀ ਪਾਬੰਧੀ ਜਾਰੀ ਹੈ। -PTCNews-
international-flights international-passenger-flights
Advertisment

Stay updated with the latest news headlines.

Follow us:
Advertisment