Thu, Apr 25, 2024
Whatsapp

ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ

Written by  Shanker Badra -- June 21st 2019 01:55 PM
ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ

ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ

ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ:ਲੱਦਾਖ : ਅੱਜ ਭਾਰਤ ਸਮੇਤ ਦੁਨੀਆ ਭਰ 'ਚ ਪੰਜਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਯੋਗ ਦਿਵਸ ਨੂੰ ਲੈ ਕੇ ਯੋਗ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਇਨ੍ਹਾਂ ਸਮਾਰੋਹਾਂ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ ਹੈ। [caption id="attachment_309605" align="aligncenter" width="300"]International Yoga Day : Indian army jawans Snow On yoga ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ[/caption] ਪੀਐਮ ਮੋਦੀ ਨੇ ਰਾਂਚੀ ਵਿਚ ਯੋਗਾ ਕੀਤਾ ਹੈ ਅਤੇ ਕਈ ਰਾਜਨੀਤਿਕ ਹਸਤੀਆਂ ਨੇ ਅਲੱਗ-ਅਲੱਗ ਸ਼ਹਿਰਾਂ ਵਿਚ ਯੋਗਾ ਕੀਤਾ ਹੈ। ਕੌਮਾਂਤਰੀ ਯੋਗ ਦਿਵਸ 'ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਮਿਆਂਮਾਰ ਬਾਰਡਰ ਤੋਂ ਗੁਜਰਾਤ ਤੱਕ ਕਰੋੜਾਂ ਲੋਕਾਂ ਨੇ ਯੋਗ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਹੈ। ਇਸ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। [caption id="attachment_309608" align="aligncenter" width="300"]International Yoga Day : Indian army jawans Snow On yoga ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ[/caption] ਇਸ ਦੌਰਾਨ ਜੰਮੂ ਅਤੇ ਕਸ਼ਮੀਰ ਵਿਚ ਆਈਟੀਬੀਪੀ ਅਤੇ ਫ਼ੌਜ ਦੇ ਜਵਾਨਾਂ ਨੇ ਬਰਫ਼ ਦੀ ਚਿੱਟੀ ਚਾਦਰ 'ਤੇ ਯੋਗ ਕੀਤਾ ਹੈ।ਆਈਟੀਬੀਪੀ ਦੇ ਜਵਾਨਾਂ ਨੇ ਅੱਜ ਲੱਦਾਖ ਵਿਖੇ ਮਨਫ਼ੀ 20 ਡਿਗਰੀ ਤਾਪਮਾਨ ਵਿੱਚ ਯੋਗਾ ਕੀਤਾ ਹੈ।ਇਸ ਤੋਂ ਇਲਾਵਾ ਜੰਮੂ ’ਚ ਬਾਰਡਰ ਸਕਿਓਰਿਟੀ ਫ਼ੋਰਸ (BSF) ਦੇ ਜਵਾਨਾਂ ਨੇ ਕੌਮਾਂਤਰੀ ਯੋਗਾ ਦਿਵਸ ਮੌਕੇ ਯੋਗਾ ਕੀਤਾ ਅਤੇ ਇਸ ਦੇ ਇਲਾਵਾ ਆਈਟੀਬੀਪੀ ਦੇ ਜਵਾਨਾਂ ਨੇ ਲੇਹ ਅਤੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕੇ ਕੋਂਡਾਗਾਓਂ ਵਿਖੇ ਵਿਖੇ ਵੀ ਯੋਗਾ ਕੀਤਾ ਹੈ। [caption id="attachment_309603" align="aligncenter" width="300"]International Yoga Day : Indian army jawans Snow On yoga ਅੰਤਰਰਾਸ਼ਟਰੀ ਯੋਗਾ ਦਿਵਸ : ਕੜਕਦੀ ਠੰਡ ਅਤੇ ਬਰਫ਼ ਦੀ ਚਿੱਟੀ ਚਾਦਰ 'ਤੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਕੀਤਾ ਯੋਗਾ[/caption] ਦੱਸ ਦੇਈਏ ਕਿ ਯੋਗ ਅਭਿਆਸ ਦੀ ਪਰੰਪਰਾ ਤਕਰੀਬਨ 5000 ਸਾਲ ਪੁਰਾਣੀ ਹੈ ਪਰ ਵਿੱਚ ਇਸਦੀ ਸ਼ੁਰੂਆਤ 2015 ਵਿਚ ਹੋਈ ਸੀ।ਇਸ ਦੌਰਾਨ 11 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਜਾਂ ਵਿਸ਼ਵ ਯੋਗ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਸੀ।ਇਸਦੇ ਬਾਅਦ 2015 ਤੋਂ ਕੌਮਾਂਤਰੀ ਯੋਗ ਦਿਵਸ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ। -PTCNews


Top News view more...

Latest News view more...