
ਇੰਟਰਨੈੱਟ ਯੂਜ਼ਰਸ ਦੀ ਗਿਣਤੀ ਸਿਖਰ ’ਤੇ , ਦੁਨੀਆ ਦੀ ਅੱਧੀ ਆਬਾਦੀ ਵਰਤਦੀ ਹੈ ਇੰਟਰਨੈੱਟ:ਨਵੀਂ ਦਿੱਲੀ : ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆ ਭਰ ਵਿਚ ਸਮਾਰਟਫੋਨ ਤੇ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।ਜਿਸ ਕਰਕੇ ਦੁਨੀਆ ਦੀ ਅੱਧੀ ਆਬਾਦੀ ਹੁਣ ਇੰਟਰਨੈੱਟ ਵਰਤਦੀ ਹੈ। ਹੁਣ ਇੰਟਰਨੈੱਟ ਯੂਜ਼ਰਸ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਪਰ ਲੋਕ ਕੰਪਿਊਟਰ ਨਾਲੋਂ ਜ਼ਿਆਦਾ ਸਮਾਰਟਫੋਨ ’ਤੇ ਇੰਟਰਨੈੱਟ ਚਲਾਉਣਾ ਪਸੰਦ ਕਰਦੇ ਹਨ।

ਜਾਣਕਾਰੀ ਅਨੁਸਾਰ ਮੈਰੀ ਮੇਕਰ ਦੀ ਇੰਟਰਨੈਟ ਟਰੈਡੀਜ਼ ਰਿਪੋਰਟ 2019 ਅਨੁਸਾਰ 3.8 ਬਿਲੀਅਨ ਮਤਲਬ ਦੁਨੀਆ ਭਰ ਦੀ ਅੱਧ ਤੋਂ ਵੱਧ ਆਬਾਦੀ ਇੰਟਰਨੈਟ ‘ਤੇ ਆਨਲਾਈਨ ਹੈ।ਇੰਡਸਟਰੀ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਜੋ ਕਿ ਡੈੱਲ,ਮਾਈਕ੍ਰੋਸੋਫਟ, ਇੰਟੂਟ, ਨੈੱਟਸਕੇਪ, ਏਓਐਲ, ਐਮਾਜ਼ਾਨ.ਕੌਮ , ਯਾਹੂ !, ਈਬੇ ਅਤੇ ਗੂਗਲ ਵਰਗੀਆਂ ਕੰਪਨੀਆਂ ਵਿੱਚ ਆਪਣੇ ਸ਼ੁਰੂਆਤੀ ਭਵਿੱਖਬਾਣੀ ਲਈ ਮਸ਼ਹੂਰ ਹੈ। ਦੂਜੇ ਪਾਸੇ ਇੰਟਰਨੈੱਟ ਦੀ ਵਰਤੋਂ ਵਿਚ ਵਾਧੇ ਦੀ ਦਰ 2018 ਵਿਚ 6% ਰਹੀ ਹੈ , ਜਦੋਂ ਕਿ ਪਿਛਲੇ ਸਾਲ 7% ਸੀ।

ਦੱਸ ਦੇਈਏ ਕਿ ਇੰਟਰਨੈੱਟ ਦੁਨੀਆ ਦੇ ਬਹੁਤ ਸਾਰੇ ਕੰਪਿਊਟਰਾਂ ਦਾ ਇਕ ਵਿਸ਼ਾਲ ਜਾਲ ਹੈ।ਇਸ ਰਾਹੀਂ ਅਸੀਂ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਾਂ ।ਇੰਟਰਨੈੱਟ ਸਾਨੂੰ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦਾ ਹੈ।ਇਹ ਸੂਚਨਾਵਾਂ ਸਾਡੇ ਸਕੂਲੀ ਪਾਠਕ੍ਰਮ ਤੋਂ ਲੈ ਕੇ ਜ਼ਿੰਦਗੀ ਦੇ ਹਰੇਕ ਖੇਤਰ ਨਾਲ ਸਬੰਧਿਤ ਹੋ ਸਕਦੀਆਂ ਹਨ।

ਇੰਟਰਨੈੱਟ ਰਾਹੀਂ ਅਸੀਂ ਆਪਣੇ ਘਰ ਬੈਠੇ ਵਸਤੂਆਂ ਦੀ ਖਰੀਦੋ-ਫਰੋਖਤ ਕਰ ਸਕਦੇ ਹਾਂ।ਇਹ ਇਕ ਅਜਿਹੀ ਬੇਮਿਸਾਲ ਸੁਵਿਧਾ ਹੈ, ਜਿਸ ਰਾਹੀਂ ਸਮੇਂ ਅਤੇ ਧਨ ਦੀ ਕਾਫ਼ੀ ਬੱਚਤ ਹੁੰਦੀ ਹੈ।
-PTCNews