adv-img
ਮਨੋਰੰਜਨ ਜਗਤ

ਨਸ਼ੇ 'ਚ ਧੁੱਤ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਫਿਰ ਕੱਢੀਆਂ ਗਾਲ੍ਹਾਂ, ਵੇਖੋ ਵਾਇਰਲ ਵੀਡੀਓ

By Jasmeet Singh -- September 26th 2022 04:25 PM

Intoxicated Sharry Mann Abuses Parmish Verma: ਪੰਜਾਬੀ ਗਾਇਕ ਸ਼ੈਰੀ ਮਾਨ ਨੇ ਗਾਇਕ-ਅਦਾਕਾਰ-ਡਾਇਰੈਕਟਰ ਪਰਮੀਸ਼ ਵਰਮਾ ਨੂੰ ਮੁੜ ਤੋਂ ਲਾਈਵ ਹੋਕੇ ਖੂਬ ਝਿੜਕਿਆ ਤੇ ਗਾਲ੍ਹਾਂ ਵੀ ਕੱਢੀਆਂ। ਨਸ਼ੇ ਧੁੱਤ ਸ਼ੈਰੀ ਮਾਨ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਪਰਮੀਸ਼ ਵਰਮਾ ਦੇ ਖ਼ਿਲਾਫ਼ ਦਿਲ ਖੋਲ ਕੇ ਭੜਾਸ ਕੱਢੀ। ਸ਼ੈਰੀ ਨੇ ਪਰਮੀਸ਼ ਦੇ ਫੈਨਜ਼ ਨੂੰ ਇਹ ਵੀ ਕਿਹਾ ਕਿ ਜਾ ਕੇ ਆਪਣੇ ਪਰਮੀਸ਼ ਨੂੰ ਦੱਸੋ ਕਿ ਸ਼ੈਰੀ ਇੰਡੀਆ ਆ ਰਿਹਾ ਹੈ।

ਇਹ ਕੋਈ ਪਹਿਲੀ ਵਾਰੀ ਨਹੀਂ ਹੈ ਇਸਤੋਂ ਪਹਿਲਾਂ ਵੀ ਸ਼ੈਰੀ ਨੇ ਪਰਮੀਸ਼ ਦੇ ਵਿਆਹ ਮਗਰੋਂ ਲਾਈਵ ਹੋ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ, ਉਸ ਵੇਲੇ ਸ਼ੈਰੀ ਇਸ ਗਲ੍ਹ ਤੋਂ ਨਾਰਾਜ਼ ਸਨ ਕਿ ਪਰਮੀਸ਼ ਦੀ ਸਕਿਉਰਿਟੀ ਨੇ ਵਿਆਹ ਸਮੇਂ ਜਬਰੀ ਉਸ ਦਾ ਫੋਨ ਆਪਣੇ ਕੋਲ ਰੱਖ ਲਿਆ ਸੀ। ਕਾਬਲੇਗੌਰ ਹੈ ਕਿ ਸਿਰਫ਼ ਸ਼ੈਰੀ ਮਾਨ ਹੀ ਨਹੀਂ ਪਰ ਪਰਮੀਸ਼ ਦੇ ਵਿਆਹ ਮੌਕੇ ਪੰਜਾਬ ਅਤੇ ਹੋਰਾਂ ਦੇਸ਼ਾਂ ਤੂੰ ਪਹੁੰਚੇ ਕਿਸੀ ਵੀ ਸੇਲਿਬ੍ਰਿਟੀ ਨੂੰ ਫੋਨ ਵਰਤਣ ਦੀ ਇਜਾਜ਼ਤ ਨਹੀਂ ਸੀਪ ਪਰ ਸ਼ੈਰੀ ਇਸਨੂੰ ਜ਼ਿਆਦਾ ਦਿਲ 'ਤੇ ਲਾ ਬੈਠੇ।

ਪਰ ਇਸ ਵਾਰਾਂ ਸ਼ੈਰੀ ਨੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦਿਆਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਜਿੱਥੇ ਚਾਹੇਗਾ ਪੰਜਾਬ 'ਚ ਸ਼ੈਰੀ ਉੱਥੇ ਆ ਜਾਵੇਗਾ। ਮੁੱਖ ਮੰਤਰੀ ਪੰਜਾਬ ਦਾ ਖ਼ਾਸ ਜ਼ਿਕਰ ਕਰਦਿਆਂ ਸ਼ੈਰੀ ਨੇ ਕਿਹਾ ਕਿ "ਜੱਟ ਦਾ ਭਾਈ CM ਹੈ...ਸਿੱਧੀ ਸਕਿਓਰਿਟੀ ਜੱਟ ਨੂ ਮਿਲੇਗੀ, ਜੇ ਲੈਣਾ ਵੀ ਹੈ ਤਾਂ ਦੱਸ ਦਿਓ।"

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੈਰੀ ਮਾਨ ਨਾਲ ਕਾਫ਼ੀ ਸਨੇਹ ਰੱਖਦੇ ਹਨ। ਸ਼ੈਰੀ ਮਾਨ ਚੋਣਾਂ ਵੇਲੇ ਵੀ ਭਗਵੰਤ ਮਾਨ ਨਾਲ ਆਪਣੀ ਕਾਰ ਵਿੱਚ ਹੀ ਹੁੰਦੇ ਸਨ। ਸ਼ੈਰੀ ਨੇ ਪਿੰਡ-ਪਿੰਡ ਭਗਵੰਤ ਮਾਨ ਲਈ ਚੋਣ ਪ੍ਰਚਾਰ ਵੀ ਕੀਤਾ ਸੀ ਅਤੇ ਰੋਡ ਸ਼ੋਅ ਵਿੱਚ ਵੀ ਲੋਕਾਂ ਅਤੇ ਉਨ੍ਹਾਂ ਦੇ ਚਹੇਤਿਆਂ ਤੋਂ ਭਗਵੰਤ ਮਾਨ ਲਈ ਵੋਟਾਂ ਮੰਗੀਆਂ ਸਨ। ਜ਼ਿਕਰਯੋਗ ਹੈ ਕਿ ਦੱਸ ਗਾਇਕ-ਅਦਾਕਾਰ ਪਰਮੀਸ਼ ਵਰਮਾ ਵੀ ਸ਼ੈਰੀ ਮਾਨ ਦੇ ਖਾਸ ਹੁੰਦੇ ਸਨ। ਪਰਮੀਸ਼ ਲਗਭਗ ਹਰ ਗੀਤ ਵਿੱਚ ਸ਼ੈਰੀ ਮਾਨ ਦਾ ਸਾਥ ਦਿੰਦੇ ਸੀ।

-PTC News

  • Share