Advertisment

ਵੱਡੀ ਖ਼ਬਰ : ਜੇਲ੍ਹ ਤੋਂ ਬਾਹਰ ਆਈ ਨੌਦੀਪ ਕੌਰ, ਔਖੇ ਸਮੇਂ ਨਾਲ ਖੜ੍ਹਨ ਵਾਲਿਆਂ ਦਾ ਕੀਤਾ ਧੰਨਵਾਦ

author-image
Jagroop Kaur
New Update
ਵੱਡੀ ਖ਼ਬਰ : ਜੇਲ੍ਹ ਤੋਂ ਬਾਹਰ ਆਈ ਨੌਦੀਪ ਕੌਰ, ਔਖੇ ਸਮੇਂ ਨਾਲ ਖੜ੍ਹਨ ਵਾਲਿਆਂ ਦਾ ਕੀਤਾ ਧੰਨਵਾਦ
Advertisment
ਕਰਨਾਲ ਜੇਲ ਵਿਚ ਬੰਦ ਨੌਦੀਪ ਕੌਰ ਜੇਲ ਵਿਚੋਂ ਰਿਹਾਅ ਹੋ ਗਈ ਹੈ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨੌਦੀਪ ਦਾ ਜੇਲ ਵਿਚ ਰਿਹਾਅ ਹੋਣ ਮੌਕੇ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਦੀਪ ਕੌਰ ਨੇ ਕਿਹਾ ਕਿ ਸਾਨੂੰ ਕਿਸਾਨਾਂ ਦੇ ਹੱਕਾਂ ਵਿਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
Advertisment
ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਕਿਸਾਨ ਸਿਰਫ ਰਸਤਾ ਰੋਕੀ ਬੈਠੇ ਹਨ ਉਨ੍ਹਾਂ ਨੂੰ ਕਿਸਾਨਾਂ ਦਾ ਦੁੱਖ ਸਮਝਣਾ ਚਾਹੀਦਾ ਹੈ ਕਿ ਅੰਨਦਾਤਾ ਜੋ ਕਿ ਜਨਤਾ ਦਾ ਢਿੱਡ ਭਰਦਾ ਹੈ ਅੱਜ ਸੜਕਾਂ 'ਤੇ ਰੁਲ ਰਿਹਾ ਹੈ। ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿਚ ਆਵਾਜ਼ ਚੁੱਕਣੀ ਚਾਹੀਦੀ ਹੈ ਉਨ੍ਹਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਤਾਂਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਅਤੇ ਕਿਸਾਨ ਆਪਣੇ ਘਰ ਜਾ ਸਕਣ।
ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ
ਨੌਦੀਪ ਨੇ ਇਸ ਮੌਕੇ ਹਰ ਇਕ ਦਾ ਧਨਵਾਦ ਕੀਤਾ ਜੋ ਇਸ ਔਖੀ ਘੜੀ ਚ ਉਸ ਦੇ ਅਤੇ ਪਰਿਵਾਰ ਨਾਲ ਖੜ੍ਹਾ ਹੋਈ। ਇਸ ਦੇ ਨਾਲ ਹੀ ਨੌਦੀਪ ਨੇ ਕਿਹਾ ਕਿ ਅਮੀਰ ਗ਼ਰੀਬ ਦਾ ਪਾੜਾ ਇੰਨਾ ਵੱਧ ਗਿਆ ਹੈ ਕਿ ਆਪਣੇ ਹੱਕਾਂ ਲਈ ਬਾਹਰ ਨਿਕਲਣਾ ਪਵੇਗਾpublive-image
Advertisment
ਪੜ੍ਹੋ ਹੋਰ ਖ਼ਬਰਾਂ : ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਉਡਾਉਣ ਦੀ ਸੀ ਸਾਜ਼ਿਸ਼, ਬਰੂਦ ਨਾਲ ਭਰੀ ਗੱਡੀ ‘ਚੋਂ ਮਿਲੀ ਚਿੱਠੀ ‘ਚ ਹੋਇਆ ਖੁਲਾਸਾ ਉਸ ਦੇ ਵਕੀਲਾਂ ਵੱਲੋਂ ਦਾਇਰ ਕੀਤੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਸੂਚੀਬੱਧ ਕੀਤੀ ਗਈ ਸੀ ਅਤੇ ਇਸ ਦੇ ਨਾਲ ਹੀ ਉਸ ਦੀ ਗੈਰਕਨੂੰਨੀ ਨਜ਼ਰਬੰਦ ਹੋਣ ਦੀ ਸ਼ਿਕਾਇਤਾਂ ਦੇ ਅਧਾਰ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ ਸੀ। ਨੌਦੀਪ ਨੇ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਉਸਦੀ ਗ੍ਰਿਫਤਾਰੀ ਸਮੇਂ ਉਸ ਨੂੰ ਸੋਨੀਪਤ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ, ਉਸਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਕਿਹਾ ਕਿ ਅਦਾਲਤ ਨੇ ਹਰਿਆਣਾ ਰਾਜ ਨੂੰ ਉਸਦੀ ਡਾਕਟਰੀ ਰਿਪੋਰਟਾਂ ਰਿਕਾਰਡ ਵਿੱਚ ਰੱਖਣ ਲਈ ਕਿਹਾ ਹੈ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨੌਦੀਪ ਦਾ ਜੇਲ ਵਿਚ ਰਿਹਾਅ ਹੋਣ ਮੌਕੇ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਦੱਸਣਯੋਗ ਹੈ ਕਿ ਨੌਦੀਪ ਕੌਰ ਆਪਣੇ ਸਾਥੀਆਂ ਅਧਿਕਾਰਾਂ ਲਈ ਅੰਦੋਲਨ ਕਰ ਰਹੀ ਸੀ। ਹਰਿਆਣਾ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਰਨਾਲ ਜੇਲ੍ਹ ਵਿੱਚ ਰੱਖਿਆ ਹੋਇਆ ਸੀ।-
delhi-police tihar-jail delhis-tihar-jail manjider-singh-sirsa farm-laws nodeep-kaur nodeep-kaur-gets-bail labour-rights-activist-nodeep-kaur karnall-jail
Advertisment

Stay updated with the latest news headlines.

Follow us:
Advertisment