Wed, Apr 17, 2024
Whatsapp

INX MEDIA CASE: CBI ਕੋਰਟ ’ਚ ਪੀ.ਚਿਦੰਬਰਮ ਦੀ ਪੇਸ਼ੀ ਅੱਜ

Written by  Jashan A -- September 03rd 2019 09:39 AM
INX MEDIA CASE: CBI ਕੋਰਟ ’ਚ ਪੀ.ਚਿਦੰਬਰਮ ਦੀ ਪੇਸ਼ੀ ਅੱਜ

INX MEDIA CASE: CBI ਕੋਰਟ ’ਚ ਪੀ.ਚਿਦੰਬਰਮ ਦੀ ਪੇਸ਼ੀ ਅੱਜ

INX MEDIA CASE: CBI ਕੋਰਟ ’ਚ ਪੀ.ਚਿਦੰਬਰਮ ਦੀ ਪੇਸ਼ੀ ਅੱਜ,ਨਵੀਂ ਦਿੱਲੀ: ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਅੱਜ ਮੁੜ ਤੋਂ ਸੀਬੀਆਈ ਅਦਾਲਤ ਵਿੱਚ ਪੇਸ਼ੀ ਹੋਵੇਗੀ। ਪੀ.ਚਿਦੰਬਰਮ ਜੇਲ ਜਾਣਗੇ ਜਾਂ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਜਾਵੇਗਾ, ਇਸਦਾ ਫੈਸਲਾ ਅੱਜ ਕੀਤਾ ਜਾਵੇਗਾ।ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾੜ ਅੱਜ ਉਹਨਾਂ ਦੀ ਅੰਤ੍ਰਿਮ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਨਗੇ। p chidambaramਸੋਮਵਾਰ ਨੂੰ ਅਦਾਲਤ ਨੇ ਉਸਦੀ ਸੀਬੀਆਈ ਹਿਰਾਸਤ ਵਿੱਚ ਮੰਗਲਵਾਰ ਤੱਕ ਵਾਧਾ ਕਰ ਦਿੱਤਾ।ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸੀਬੀਆਈ ਹਿਰਾਸਤ ਦੀ ਮਿਆਦ ਖ਼ਤਮ ਹੋਣ ਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੋਰ ਪੜ੍ਹੋ:ਅੱਜ ਨੀ ਟਿਕਦੇ ਸਿਰਾ ਈ ਲਾ ਗਏ ਪਤੰਦਰ ,ਮਨਪ੍ਰੀਤ ਬਾਦਲ ਦੇ ਦਫ਼ਤਰ ਪਹੁੰਚ ਕੇ ਇਸ ਤਰੀਕੇ ਨਾਲ ਕੱਢਿਆ ਉਸਦਾ ਜਲੂਸ p chidambaramਸੀਬੀਆਈ ਨੇ ਇਸ ਮਾਮਲੇ ਵਿਚ ਚਿਦੰਬਰਮ ਨੂੰ ਕੋਈ ਰਾਹਤ ਦੇਣ ਦਾ ਵਿਰੋਧ ਕੀਤਾ ਸੀ ਅਤੇ ਮੰਗ ਕੀਤੀ ਸੀ ਕਿ ਉਸ ਦੀ ਹਿਰਾਸਤ ਇਕ ਦਿਨ ਲਈ ਵਧਾ ਦਿੱਤੀ ਜਾਵੇ। p chidambaramਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ 21 ਅਗਸਤ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।ਜਿਸ ਤੋਂ ਬਾਅਦ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਉਦੋਂ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ। -PTC News


Top News view more...

Latest News view more...