ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ

INX Media Case : P Chidambaram Arrested By CBI, Enforcement Directorate
ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ

ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ:ਨਵੀਂ ਦਿੱਲੀ : ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ 27 ਘੰਟੇ ਅਲੋਪ ਰਹਿਣ ਤੋਂ ਬਾਅਦ ਆਖਿਰਕਾਰ ਹਿਰਾਸਤ ਵਿੱਚ ਲੈ ਲਿਆ ਹੈ। ਸੀਬੀਆਈ ਨੇ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਹੁਣ ਸੀਬੀਆਈ ਚਿਦੰਬਰਮ ਨੂੰ ਇੱਥੋਂ ਆਪਣੇ ਸਕੱਤਰੇਤ ਲਿਜਾਵੇਗੀ।

INX Media Case : P Chidambaram Arrested By CBI, Enforcement Directorate
ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ

ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ 27 ਘੰਟਿਆਂ ਬਾਅਦ ਅਚਾਨਕ ਕਾਂਗਰਸ ਸਕੱਤਰੇਤ ਪਹੁੰਚੇ ਅਤੇ ਇੱਥੇ ਮੀਡੀਆ ਨੂੰ ਸੰਬੋਧਨ ਕੀਤਾ।ਚਿਦੰਬਰਮ ਦੇ ਨਾਲ ਕਾਂਗਰਸ ਨੇਤਾ ਕਪਿਲ ਸਿੱਬਲ, ਅਭਿਸ਼ੇਕ ਮਨੂੰ ਸਿੰਘਵੀ ਅਤੇ ਸਲਮਾਨ ਖੁਰਸ਼ੀਦ ਮੌਜੂਦ ਸਨ। ਇਸ ਤੋਂ ਬਾਅਦ ਆਪਣੇ ਦਿੱਲੀ ਦੇ ਜ਼ੋਰਬਾਗ ਇਲਾਕੇ ਵਿੱਚ ਸਥਿਤ ਘਰ ਪਹੁੰਚ ਗਏ।

INX Media Case : P Chidambaram Arrested By CBI, Enforcement Directorate
ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ

ਦੱਸ ਦੇਈਏ ਕਿ ਡਾਇਰੈਕਟੋਰੇਟ (ਈਡੀ) ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਕਾਂਗਰਸ ਦੇ ਦਫ਼ਤਰ ਵਿੱਚ ਲੱਗਭਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ ਪਰ ਇਸ ਤੋਂ ਪਹਿਲਾਂ ਉਹ ਉੱਥੋਂ ਘਰ ਚਲੇ ਗਏ ਸਨ।

INX Media Case : P Chidambaram Arrested By CBI, Enforcement Directorate
ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਕੰਧ ਟੱਪ ਕੇ ਕੀਤਾ ਕਾਬੂ

ਇਸ ਮਗਰੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਚਿਦੰਬਰਮ ਦੇ ਪਿੱਛੇ-ਪਿੱਛੇ ਘਰ ਪਹੁੰਚੀਆਂ। ਜਦੋਂ ਟੀਮਾਂ ਚਿਦੰਬਰਮ ਦੇ ਘਰ ਦਾਖ਼ਲ ਲੱਗੀਆਂ ਤਾਂ ਟੀਮਾਂ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਸੀਬੀਆਈ ਦੀ ਟੀਮ ਕੰਧ ਟੱਪ ਕੇ ਘਰ ‘ਚ ਦਾਖ਼ਲ ਹੋਈ।ਇਸ ਦੌਰਾਨ ਸੀਬੀਆਈ ਦੇ ਕੁਝ ਅਧਿਕਾਰੀਆਂ ਨੇ ਚਿਦੰਬਰਮ ਤੋਂ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਈਡੀ ਦੀ ਗੱਡੀ ਚਿਦੰਬਰਮ ਦੇ ਘਰ ਵਿੱਚ ਦਾਖ਼ਲ ਹੋਈ। ਇਸੇ ਗੱਡੀ ਵਿੱਚ ਚਿਦੰਬਰਮ ਨੂੰ ਹਿਰਾਸਤ ਵਿੱਚ ਲੈ ਕੇ ਸੀਬੀਆਈ ਮੁੱਖ ਦਫ਼ਤਰ ਲਿਜਾਇਆ ਗਿਆ ਹੈ।
-PTCNews