Wed, Apr 24, 2024
Whatsapp

INX ਮੀਡੀਆ ਮਾਮਲਾ: ਪੀ ਚਿਦੰਬਰਮ ਨੂੰ ਅੱਜ CBI ਅਦਾਲਤ ’ਚ ਕੀਤਾ ਜਾਵੇਗਾ ਪੇਸ਼

Written by  Jashan A -- August 22nd 2019 09:21 AM
INX ਮੀਡੀਆ ਮਾਮਲਾ: ਪੀ ਚਿਦੰਬਰਮ ਨੂੰ ਅੱਜ CBI ਅਦਾਲਤ ’ਚ ਕੀਤਾ ਜਾਵੇਗਾ ਪੇਸ਼

INX ਮੀਡੀਆ ਮਾਮਲਾ: ਪੀ ਚਿਦੰਬਰਮ ਨੂੰ ਅੱਜ CBI ਅਦਾਲਤ ’ਚ ਕੀਤਾ ਜਾਵੇਗਾ ਪੇਸ਼

INX ਮੀਡੀਆ ਮਾਮਲਾ: ਪੀ ਚਿਦੰਬਰਮ ਨੂੰ ਅੱਜ CBI ਅਦਾਲਤ ’ਚ ਕੀਤਾ ਜਾਵੇਗਾ ਪੇਸ਼,ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਹਾਈ ਵੋਲਟੇਜ ਡਰਾਮੇ ਤੋਂ ਬਾਅਦ INX ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਦੌਰਾਨ ਅੱਜ ਪੀ ਚਿਦੰਬਰਮ ਨੂੰ ਅੱਜ ਸੀਬੀਆਈ ਰੌਸ ਐਵੀਨਿਊ ਕੋਰਟ ਚ ਪੇਸ਼ ਕੀਤਾ ਜਾਵੇਗਾ। https://twitter.com/ANI/status/1164209898357477376?s=20 ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਤਕਰੀਬਨ 10:16 ਮਿੰਟ 'ਤੇ ਸੀਬੀਆਈ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੂੰ ਉਨ੍ਹਾਂ ਦੇ ਘਰੋਂ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ। https://twitter.com/ANI/status/1164210399220305921?s=20 ਹੋਰ ਪੜ੍ਹੋ: ਪਟਿਆਲਾ 'ਚ ਨਗਰ ਨਿਗਮ ਚੋਣਾਂ ਨੂੰ ਰੱਦ ਕੀਤਾ ਜਾਵੇ- ਸ਼੍ਰੋਮਣੀ ਅਕਾਲੀ ਦਲ ਇਸ ਤੋਂ ਪਹਿਲਾਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ 27 ਘੰਟਿਆਂ ਬਾਅਦ ਅਚਾਨਕ ਕਾਂਗਰਸ ਸਕੱਤਰੇਤ ਪਹੁੰਚੇ ਅਤੇ ਇੱਥੇ ਮੀਡੀਆ ਨੂੰ ਸੰਬੋਧਨ ਕੀਤਾ। https://twitter.com/ANI/status/1164212698013474817?s=20 ਇਸ ਦੌਰਾਨ ਚਿਦੰਬਰਮ ਨੇ ਕਿਹਾ ਕਿ ਉਹ ਨਿਰਦੋਸ਼ ਹਨ ਤੇ ਉਨ੍ਹਾਂ ਨੂੰ ਲੋਕਤੰਤਰ ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਆਈਏਐਨਐਕਸ ਮੀਡੀਆ ਮਾਮਲੇ ਵਿੱਚ ਨਾ ਤਾਂ ਉਹ ਦੋਸ਼ੀ ਹਨ ਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੋਸ਼ੀ ਹੈ। -PTC News


Top News view more...

Latest News view more...