ਕਾਂਗਰਸ ਨੇਤਾ ਪੀ.ਚਿਦੰਬਰਮ ਨਹੀਂ ਮਿਲੀ ਜ਼ਮਾਨਤ , CBI ਕੋਰਟ ਨੇ 26 ਅਗਸਤ ਤੱਕ ਰਿਮਾਂਡ ‘ਤੇ ਭੇਜਿਆ

ਕਾਂਗਰਸ ਨੇਤਾ ਪੀ.ਚਿਦੰਬਰਮ ਨਹੀਂ ਮਿਲੀ ਜ਼ਮਾਨਤ , CBI ਕੋਰਟ ਨੇ 26 ਅਗਸਤ ਤੱਕ ਰਿਮਾਂਡ ‘ਤੇ ਭੇਜਿਆ:ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਸੀਬੀਆਈ ਨੇ ਬੁੱਧਵਾਰ ਰਾਤ ਹਿਰਾਸਤ ਵਿੱਚ ਲੈ ਲਿਆ ਸੀ। ਅੱਜ ਪੀ.ਚਿਦੰਬਰਮ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿਥੇ ਸੀਬੀਆਈ ਅਦਾਲਤ ਨੇ ਚਿਦੰਬਰਮ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੀ.ਚਿਦੰਬਰਮ ਨੂੰ 26 ਅਗਸਤ ਤੱਕ ਸੀਬੀਆਈ ਦੀ ਹਿਰਾਸਤ ‘ਚ ਰੱਖਿਆ ਜਾਵੇਗਾ।

INX Media case: P Chidambaram sent to CBI custody till 26 August

ਕਾਂਗਰਸ ਨੇਤਾ ਪੀ.ਚਿਦੰਬਰਮ ਨਹੀਂ ਮਿਲੀ ਜ਼ਮਾਨਤ , CBI ਕੋਰਟ ਨੇ 26 ਅਗਸਤ ਤੱਕ ਰਿਮਾਂਡ ‘ਤੇ ਭੇਜਿਆ

ਇਸ ਦੌਰਾਨ ਸੀਨੀਅਰ ਵਕੀਲ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਚਿਦੰਬਰਮ ਦਾ ਪੱਖ ਰੱਖਿਆ ਸੀ। ਸੀਬੀਆਈ ਅਦਾਲਤ ਨੇ ਬੇਲ ਦੀ ਅਰਜ਼ੀ ਨਾਮਨਜ਼ੂਰ ਕਰਦੇ ਹੋਏ ਪੀ. ਚਿਦੰਬਰਮ ਨੂੰ ਪੰਜ ਦਿਨ ਦੀ ਸੀਬੀਆਈ ਹਿਰਾਸਤ ‘ਚ ਭੇਜ ਦਿੱਤਾ।ਇਸ ਤੋਂ ਪਹਿਲਾਂ ਪੀ.ਚਿਦੰਬਰਮ ਦੀ ਅਗਵਾਈ ਕਰ ਰਹੇ ਸੀਨੀਅਰ ਵਕੀਲਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਨੀਲਨੀ ਅਤੇ ਪੁੱਤਰ ਕਾਰਤੀ ਰਾਓਜ ਅਦਾਲਤ ਕੰਪਲੈਕਸ ਵਿੱਚ ਪੁੱਜੇ ਸਨ।

INX Media case: P Chidambaram sent to CBI custody till 26 August

ਕਾਂਗਰਸ ਨੇਤਾ ਪੀ.ਚਿਦੰਬਰਮ ਨਹੀਂ ਮਿਲੀ ਜ਼ਮਾਨਤ , CBI ਕੋਰਟ ਨੇ 26 ਅਗਸਤ ਤੱਕ ਰਿਮਾਂਡ ‘ਤੇ ਭੇਜਿਆ

ਦੱਸ ਦੇਈਏ ਕਿ ਡਾਇਰੈਕਟੋਰੇਟ (ਈਡੀ) ਨੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ। ਚਿਦੰਬਰਮ ਬੁੱਧਵਾਰ ਨੂੰ ਕਾਂਗਰਸ ਦੇ ਦਫ਼ਤਰ ਵਿੱਚ ਲੱਗਭਗ 10 ਮਿੰਟ ਰੁਕੇ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਦੀ ਟੀਮ ਵੀ ਪਹੁੰਚੀ ਸੀ ਪਰ ਇਸ ਤੋਂ ਪਹਿਲਾਂ ਉਹ ਉੱਥੋਂ ਘਰ ਚਲੇ ਗਏ ਸਨ।

INX Media case: P Chidambaram sent to CBI custody till 26 August

ਕਾਂਗਰਸ ਨੇਤਾ ਪੀ.ਚਿਦੰਬਰਮ ਨਹੀਂ ਮਿਲੀ ਜ਼ਮਾਨਤ , CBI ਕੋਰਟ ਨੇ 26 ਅਗਸਤ ਤੱਕ ਰਿਮਾਂਡ ‘ਤੇ ਭੇਜਿਆ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਸੁਲਤਾਨਪੁਰ ਲੋਧੀ : ਨਾਜਾਇਜ਼ ਮਾਈਨਿੰਗ ਕਾਰਨ ਟੁੱਟ ਰਹੇ ਨੇ ਦਰਿਆਵਾਂ ਦੇ ਬੰਨ੍ਹ : ਸੁਖਬੀਰ ਬਾਦਲ

ਇਸ ਮਗਰੋਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਚਿਦੰਬਰਮ ਦੇ ਪਿੱਛੇ-ਪਿੱਛੇ ਘਰ ਪਹੁੰਚੀਆਂ। ਜਦੋਂ ਟੀਮਾਂ ਚਿਦੰਬਰਮ ਦੇ ਘਰ ਦਾਖ਼ਲ ਲੱਗੀਆਂ ਤਾਂ ਟੀਮਾਂ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਸੀਬੀਆਈ ਦੀ ਟੀਮ ਕੰਧ ਟੱਪ ਕੇ ਘਰ ‘ਚ ਦਾਖ਼ਲ ਹੋਈ ਅਤੇ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ।
-PTCNews