Advertisment

INX media case : ਅਦਾਲਤ ਨੇ ਪੀ.ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਕੀਤਾ ਵਾਧਾ

author-image
Shanker Badra
Updated On
New Update
INX media case : ਅਦਾਲਤ ਨੇ ਪੀ.ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਕੀਤਾ ਵਾਧਾ
Advertisment
INX media case : ਅਦਾਲਤ ਨੇ ਪੀ.ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਕੀਤਾ ਵਾਧਾ:ਨਵੀਂ ਦਿੱਲੀ : ਸੀਬੀਆਈ ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਪੁੱਛਗਿੱਛ ਲਈ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਦੀ ਹਿਰਾਸਤ ਵਿੱਚ ਪੰਜ ਦਿਨ ਹੋਰ ਮਿਆਦ ਵਧਾਉਣ ਲਈ ਦਿੱਲੀ ਦੀ ਇੱਕ ਅਦਾਲਤ ਨੂੰ ਅੱਜ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਕਰਦੇ ਹੋਏ ਉਨ੍ਹਾਂ ਦੀ ਸੀਬੀਆਈ ਹਿਰਾਸਤ ਨੂੰ 2 ਸਤੰਬਰ ਤਕ ਵਧਾ ਦਿੱਤਾ ਹੈ। INX Media case: P Chidambaram to remain in CBI custody till September 2 INX media case : ਅਦਾਲਤ ਨੇ ਪੀ.ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਕੀਤਾ ਵਾਧਾ ਪੀ.ਚਿਦੰਬਰਮ ਆਈਐੱਨਐੱਕਸ ਮੀਡੀਆ ਮਾਮਲੇ ’ਚ ਸੀਬੀਆਈ ਦੀ ਹਿਰਾਸਤ ’ਚ ਹਨ। ਉਨ੍ਹਾਂ ਨੂੰ ਅੱਜ ਚਾਰ ਦਿਨਾਂ ਦੀ ਸੀਬੀਆਈ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਾੜ ਸਾਹਮਣੇ ਪੇਸ਼ ਕੀਤਾ ਗਿਆ ਸੀ।ਜੇਕਰ ਸੀਬੀਆਈ ਰਿਮਾਂਡ ਅੱਗੇ ਨਾ ਮੰਗਦੀ ਤਾਂ ਨਿਆਇਕ ਹਿਰਾਸਤ ’ਚ ਕਾਂਗਰਸ ਦੇ ਦਿੱਗਜ ਆਗੂ ਚਿਦੰਬਰਮ ਨੂੰ ਤਿਹਾੜ ਜੇਲ੍ਹ ਭੇਜਿਆ ਜਾ ਸਕਦਾ ਸੀ। INX Media case: P Chidambaram to remain in CBI custody till September 2 INX media case : ਅਦਾਲਤ ਨੇ ਪੀ.ਚਿਦੰਬਰਮ ਦੀ CBI ਹਿਰਾਸਤ 'ਚ 2 ਸਤੰਬਰ ਤੱਕ ਕੀਤਾ ਵਾਧਾ ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੀਬੀਆਈ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਮੁਹਿੰਮ ਤਹਿਤ ਦੇਸ਼ ਭਰ ‘ਚ 150 ਥਾਵਾਂ ‘ਤੇ ਕੀਤੀ ਛਾਪੇਮਾਰੀ ਜ਼ਿਕਰਯੋਗ ਹੈ ਕਿ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ 21 ਅਗਸਤ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਉਦੋਂ ਤੋਂ ਸੀਬੀਆਈ ਦੀ ਹਿਰਾਸਤ ਵਿੱਚ ਹੈ। -PTCNews-
india-latest-news news-in-punjabi news-in-punjab latdest-news
Advertisment

Stay updated with the latest news headlines.

Follow us:
Advertisment