Advertisment

IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤ

author-image
Ragini Joshi
New Update
IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤ
Advertisment
IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤ: ਇੰਡੀਅਨ ਪ੍ਰੀਮੀਅਰ ਲੀਗ ਜਾਨੀਕਿ IPL ਇਹ ਇੱਕ ਅਜਿਹਾ ਕ੍ਰਿਕਟ ਟੂਰਨਾਮੈਂਟ ਹੈ ਜੋ ਭਾਰਤੀ ਡੋਮੇਸਟਿਕ ਕ੍ਰਿਕਟ ਖਿਡਾਰੀਆਂ ਲਈ ਬਹੁਤ ਵੱਡਾ ਪਲੈਟਫਾਰਮ ਹੈ। ਕਿਉਕਿ ਪਿਛਲੇ 10 ਸਾਲਾਂ ਤੋਂ ਭਾਰਤੀ ਕ੍ਰਿਕਟ ਬੋਰਡ ਵੱਲੋਂ ਇਹ ਟੂਰਨਾਮੈਂਟ ਆਯੋਜਿਤ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਖਿਡਾਰੀ ਇਸ ਟੂਰਨਾਮੈਂਟ ਦੇ ਜ਼ਰੀਏ ਇੰਟਰਨੈਸ਼ਨਲ ਪੱਧਰ ਤੇ ਖੇਡ ਰਹੇ ਹਨ। ਇਸ ਟੂਰਨਾਮੈਂਟ ਦਾ 11ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਜਿਸ ਲਈ ਖਿਡਾਰੀਆਂ ਦੀ ਬੋਲੀ 27 ਅਤੇ 28 ਜਨਵਰੀ ਨੂੰ ਲੱਗਣੀ ਹੈ। ਇਸ ਬੋਲੀ ਤੋਂ ਪਹਿਲਾ 4 ਅਹਿਮ ਵੱਡੇ ਖਿਡਾਰੀਆਂ ਦੇ ਬੇਸ ਪ੍ਰਾਇਜ਼ ਦਾ ਖੁਲਾਸਾ ਹੋਇਆ ਹੈ। ਇਹ ਚਾਰ ਅਹਿਮ ਖਿਡਾਰੀ .ਕੇ.ਆਰ. ਦੇ ਸਾਬਕਾ ਕਪਤਾਨ ਗੌਤਮ ਗੰਭੀਰ, ਮੁੰਬਈ ਇੰਡੀਅਨਸ ਦੇ ਅਹਿਮ ਗੇਂਦਬਾਜ਼ ਰਹੇ ਹਰਭਜਨ ਸਿੰਘ, ਕੇ.ਕੇ.ਆਰ. ਦੇ ਹੀ ਧਮਾਕੇਦਾਰ ਬੱਲੇਬਾਜ਼ ਯੂਸੁਫ ਪਠਾਨ ਅਤੇ ਉਨ੍ਹਾਂ ਦੇ ਭਰਾ ਇਰਫਾਨ ਪਠਾਨ ਨੇ ਆਪਣੇ ਬੇਸ ਪ੍ਰਾਇਜ਼ ਤੈਅ ਕਰ ਲਈ ਹੈ। IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤ
Advertisment
ਗੌਤਮ ਗੰਭੀਰ ਪਿਛਲੇ 8 ਸਾਲਾਂ ਤੋਂ ਕੋਲਕਾਤਾ ਦੀ ਕਪਤਾਨੀ ਕਰਨ ਵਾਲੇ ਗੌਤਮ ਗੰਭੀਰ ਨੂੰ ਉਹਨਾਂ ਦੀ ਫਰੈਂਚਾਇਜੀ ਨੇ ਰਿਟੇਨ ਨਹੀਂ ਕੀਤਾ ਜਿਸਦੇ ਬਾਅਦ ਹੁਣ ਉਨ੍ਹਾਂ ਦੀ ਕੀਮਤ ਆਈ.ਪੀ.ਐੱਲ. ਆਕਸ਼ਨ ਵਿਚ ਲੱਗੇਗੀ। ਸੂਤਰਾਂ ਦੇ ਮੁਤਾਬਿਕ ਗੌਤਮ ਗੰਭੀਰ ਨੇ ਆਪਣਾ ਬੇਸ ਪ੍ਰਾਇਜ਼ 2 ਕਰੋੜ ਰੁਪਏ ਰੱਖਿਆ ਹੈ। ਗੌਤਮ ਨੇ ਕੋਲਕਾਤਾ ਨੂੰ 2 ਵਾਰ IPL ਚੈਂਪੀਅਨ ਬਣਾਇਆ ਹੈ। IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤਹਰਭਜਨ ਸਿੰਘ ਪਿਛਲੇ 10 ਸਾਲਾਂ ਤੋਂ ਮੁੰਬਈ ਇੰਡੀਅਨਸ ਲਈ ਖੇਡ ਰਹੇ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਵੀ ਉਹਨਾਂ ਦੀ ਟੀਮ ਵੱਲੋਂ ਰਿਟੇਨ ਨਹੀ ਕੀਤਾ ਗਿਆ ਹੈ। ਭੱਜੀ IPL ਦੇ ਕਾਮਯਾਬ ਗੇਂਦਬਾਜ਼ਾਂ ਵਿੱਚ ਮੰਨੇ ਜਾਂਦੇ ਹਨ। 11ਵੇਂ ਸੀਜ਼ਨ ਲਈ ਹਰਭਜਨ ਨੇ ਵੀ ਆਪਣਾ ਬੇਸ ਪ੍ਰਾਇਜ਼ 2 ਕਰੋੜ ਰੁਪਏ ਰੱਖਿਆ ਹੈ।
Advertisment
IPL ਲਈ ਗੰਭੀਰ, ਭੱਜੀ ਤੇ ਪਠਾਨ ਦਾ ਕਿੰਨ੍ਹਾ ਹੈ BASE PRIZE, ਜਾਣੋ ਕੀਮਤਯੂਸੁਫ ਪਠਾਨ ਡੋਪਿੰਗ ਟੈਸਟ ਦਾ ਸ਼ਿਕਾਰ ਹੋਣ ਵਾਲੇ ਯੂਸੁਫ ਪਠਾਨ ਨੇ IPL ਦੇ 11ਵੇਂ ਸੀਜ਼ਨ ਲਈ ਆਪਣਾ ਬੇਸ ਪ੍ਰਾਇਜ਼ 75 ਲੱਖ ਹੀ ਰੱਖਿਆ ਹੈ। ਯੂਸੁਫ ਆਪਣੀ ਹੀਟਿੰਗ ਲਈ ਮਸ਼ਹੂਰ ਮੰਨੇ ਜਾਂਦੇ ਹਨ। ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿਚ ਉਨ੍ਹਾਂ ਉੱਤੇ ਰਾਜਸਥਾਨ ਰਾਇਲਸ ਅਤੇ ਕੇ.ਕੇ.ਆਰ. ਦੀ ਟੀਮ ਦਾਅਵ ਜਰੂਰ ਲਗਾਏਗੀ। ਇਰਫਾਨ ਪਠਾਨ ਭਾਰਤੀ ਖਿਡਾਰੀ ਇਰਫਾਨ ਪਠਾਨ ਨੇ ਆਪਣਾ ਬੇਸ ਪ੍ਰਾਇਜ਼ 50 ਲੱਖ ਰੱਖਿਆ ਹੈ। ਪਠਾਨ ਆਪਣੀ ਸਵਿੰਗ ਲਈ ਮਸ਼ਹੂਰ ਮੰਨੇ ਜਾਂਦੇ ਹਨ। ਪਿਛਲੇ ਸੀਜ਼ਨ ਵਿੱਚ ਉਹ ਗੁਜ਼ਰਾਤ ਲਈ ਖੇਡੇ ਸਨ। ਇਸ ਵਾਰ ਮੰਨਿਆ ਜਾਂਦਾ ਹੈ ਕਿ ਸਾਰੇ ਖਿਡਾਰੀਆਂ ਦੀ ਚੰਗੀ ਕੀਮਤ ਨਾਲ ਖਰੀਦੇ ਜਾ ਸਕਦੇ ਹਨ। —PTC News-
punjabi-news ipl latest-news-in-punjabi news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment