IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ ‘ਤੇ ਕੀਤਾ ਕਬਜ਼ਾ

ipl
IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ 'ਤੇ ਕੀਤਾ ਕਬਜ਼ਾ

IPL 2019: ਮੁੰਬਈ ਨੇ ਚੇੱਨਈ ਨੂੰ 1 ਦੌੜ ਨਾਲ ਦਿੱਤੀ ਮਾਤ, ਚੌਥੀ ਵਾਰ ਖਿਤਾਬ ‘ਤੇ ਕੀਤਾ ਕਬਜ਼ਾ,ਨਵੀਂ ਦਿੱਲੀ: ਮੁੰਬਈ ਇੰਡੀਅਨਜ਼ ਨੇ ਉਤਾਰ-ਚੜ੍ਹਾਅ ਨਾਲ ਭਰੇ ਰੋਮਾਂਚਕ ਫਾਈਨਲ ਵਿਚ ਐਤਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਚੌਥੀ ਵਾਰ ਆਈ. ਪੀ. ਐੱਲ. ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।

ਚੇਨਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ ਪਰ ਉਸਦੀ ਟੀਮ ਸ਼ੇਨ ਵਾਟਸਨ ਦੀਆਂ 59 ਗੇਂਦਾਂ ‘ਤੇ 80 ਦੌੜਾਂ ਦੇ ਬਾਵਜੂਦ 7 ਵਿਕਟਾਂ ‘ਤੇ 148 ਦੌੜਾਂ ਹੀ ਬਣਾ ਸਕੀ।


ਚੇਨਈ ਨੂੰ ਆਖਰੀ ਓਵਰ ਵਿਚ 9 ਦੌੜਾਂ ਦੀ ਲੋੜ ਸੀ ਪਰ ਇਸ ਵਿਚ ਉਸ ਨੇ ਵਾਟਸਨ ਦੀ ਵਿਕਟ ਗੁਆ ਦਿੱਤੀ।ਮੁੰਬਈ ਤੇ ਚੇਨਈ ਵਿਚਾਲੇ ਇਹ ਚੌਥਾ ਫਾਈਨਲ ਸੀ, ਜਿਸ ਵਿਚ ਮੁੰਬਈ 3 ਵਾਰ ਚੈਂਪੀਅਨ ਬਣਿਆ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹਮੇਸ਼ਾ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਹੈ ਤੇ ਇਸ ਵਾਰ ਵੀ ਇਹ ਕ੍ਰਮ ਜਾਰੀ ਰਿਹਾ।

ਰੋਹਿਤ ਸ਼ਰਮਾ ਨੇ ਕਪਤਾਨ ਦੇ ਰੂਪ ਵਿਚ ਚੌਥਾ ਖਿਤਾਬ ਵੀ ਜਿੱਤਿਆ। ਮੁੰਬਈ ਦੀ ਜਿੱਤ ਵਿਚ ਉਸਦੇ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਬੁਮਰਾਹ ਤੇ ਰਾਹੁਲ ਚਾਹਰ ਨੇ ਆਪਣੇ-ਆਪਣੇ ਕੋਟੇ ਦੇ ਚਾਰ-ਚਾਰ ਓਵਰਾਂ ਵਿਚ 14-14 ਦੌੜਾਂ ਦਿੱਤੀਆਂ ਤੇ ਕ੍ਰਮਵਾਰ 2 ਤੇ 1 ਵਿਕਟ ਹਾਸਲ ਕੀਤੀ।

-PTC News