Sat, Apr 20, 2024
Whatsapp

IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

Written by  Jashan A -- April 01st 2019 10:55 AM -- Updated: April 01st 2019 10:59 AM
IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ,ਮੋਹਾਲੀ: ਆਈ. ਪੀ. ਐੱਲ.-12 ਨੂੰ ਲੈ ਜਿਥੇ ਦਰਸ਼ਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਖਿਡਾਰੀ ਵੀ ਘੱਟ ਨਹੀਂ ਜਾਪ ਰਹੇ। ਸਾਰੇ ਜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀ ਇਸ ਮਹਾਕੁੰਭ 'ਚ ਆਪਣਾ ਬਿਹਤਰੀਨ ਪ੍ਰਦਰਸ਼ਨ ਦੇਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਆਈ.ਪੀ.ਐੱਲ 2019 ਦੇ ਹੁਣ ਤੱਕ ਖੇਡੇ ਗਏ ਮੈਚਾਂ 'ਚ ਕਾਫੀ ਰੋਮਾਂਚ ਦੇਖਣ ਨੂੰ ਮਿਲਿਆ ਹੈ। [caption id="attachment_277040" align="aligncenter" width="300"]ipl IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ[/caption] ਇਸੇ ਤਰ੍ਹਾਂ ਅੱਜ ਵੀ ਰੋਮਾਂਚ ਭਰਿਆ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੀਟੀਮ ਦਰਿਮਿਆਨ ਮੋਹਾਲੀ ਦੇ PCA ਸਟੇਡੀਅਮ 'ਚ ਖੇਡਿਆ ਜਾਵੇਗਾ। ਦਿੱਲੀ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਆਪਣੇ ਘਰੇਲੂ ਕੋਟਲਾ ਮੈਦਾਨ 'ਤੇ ਸਖਤ ਟੱਕਰ ਦਿੱਤੀ ਤੇ ਮੈਚ 185 ਦੇ ਸਕੋਰ 'ਤੇ ਟਾਈ ਰਹਿਣ ਤੋਂ ਬਾਅਦ ਸੁਪਰ ਓਵਰ 'ਚ ਜਿੱਤ ਤੈਅ ਕੀਤੀ। ਹੋਰ ਪੜ੍ਹੋ:ਮਹਾਰਾਸ਼ਟਰ ‘ਚ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ, 45 ਜ਼ਖਮੀ [caption id="attachment_277041" align="aligncenter" width="300"]ipl IPL 2019: ਕਿੰਗਜ਼ ਇਲੈਵਨ ਪੰਜਾਬ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ[/caption] ਦੂਜੇ ਪਾਸੇ ਪੰਜਾਬ ਲਈ ਪਿਛਲਾ ਮੈਚ ਘਰੇਲੂ ਮੈਦਾਨ 'ਤੇ ਲਗਭਗ ਇਕਪਾਸੜ ਰਿਹਾ, ਜਿਸ ਵਿਚ ਉਸ ਨੇ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 8 ਗੇਂਦਾਂ ਬਾਕੀ ਰਹਿੰਦਿਆਂ ਹੀ 8 ਵਿਕਟਾਂ ਨਾਲ ਹਰਾਇਆ। ਤੁਹਾਨੂੰ ਦੱਸ ਦੇਈਏ ਕਿ ਆਈ. ਪੀ. ਐੱਲ. ਦੇ ਇਕ ਦਹਾਕੇ ਦੇ ਇਤਿਹਾਸ 'ਚ ਦਿੱਲੀ ਤੇ ਪੰਜਾਬ ਦੋਵੇਂ ਹੀ ਟੀਮਾਂ ਖਿਤਾਬ ਤੋਂ ਹਮੇਸ਼ਾ ਦੂਰ ਰਹੀਆਂ ਹਨ ਪਰ ਇਸ ਵਾਰ ਉਨ੍ਹਾਂ ਦੀ ਲੈਅ ਤੇ ਨਵੀਂ ਊਰਜਾ ਅਜੇ ਤੱਕ ਕਮਾਲ ਦੀ ਰਹੀ ਹੈ, ਹਾਲਾਂਕਿ ਦੋਵੇਂ ਟੀਮਾਂ 'ਤੇ ਲੈਅ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਵੀ ਹੈ। -PTC News


Top News view more...

Latest News view more...