ਹੋਰ ਖਬਰਾਂ

IPL 2019: ਜਿੱਤ ਤੋਂ ਬਾਅਦ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ', ਦੇਖੋ ਵੀਡੀਓ

By Jashan A -- April 02, 2019 4:00 pm

IPL 2019: ਜਿੱਤ ਤੋਂ ਬਾਅਦ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ', ਦੇਖੋ ਵੀਡੀਓ,ਮੋਹਾਲੀ: ਬੀਤੇ ਦਿਨ ਮੋਹਾਲੀ ਦੇ ਖੇਡ ਮੈਦਾਨ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ 3ਵੇਂ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾ ਕੇ ਜਿੱਤ ਆਪਣੀ ਝੋਲੀ ਪਾਈ।

sam IPL 2019: ਜਿੱਤ ਤੋਂ ਬਾਅਦ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ', ਦੇਖੋ ਵੀਡੀਓ

ਪੰਜਾਬ ਦੀ ਜਿੱਤ ਦੇ ਹੀਰੋ ਰਹੇ ਇੰਗਲੈਂਡ ਦੇ 20 ਸਾਲਾ ਆਲਰਾਊਂਡਰ ਸੈਮ ਕੁਰੇਨ। ਸੈਮ ਕੁਰੇਨ ਨੇ ਕਿੰਗਜ਼ ਇਲੈਵਨ ਪੰਜਾਬ ਦੇ 9 ਵਿਕਟ 'ਤੇ 166 ਦੌੜਾਂ ਦੇ ਸਕੋਰ 'ਚ ਬੱਲੇ ਨਾਲ 20 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ।

ਹੋਰ ਪੜ੍ਹੋ: ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤ

ਇਸ ਤੋਂ ਬਾਅਦ ਉਨ੍ਹਾਂ ਗੇਂਦਬਾਜ਼ੀ 'ਚ ਸਿਰਫ 2.2 ਓਵਰ 'ਚ 11 ਦੌੜਾਂ ਦੇ ਕੇ ਦਿੱਲੀ ਕੈਪੀਟਲਸ ਦੇ 4 ਵਿਕਟ ਝਟਕੇ।ਦਿੱਲੀ ਕੈਪੀਟਲਸ 'ਤੇ ਕਿੰਗਜ਼ ਇਲੈਵਨ ਪੰਜਾਬ ਦੀ 14 ਦੌੜਾਂ ਦੀ ਜਿੱਤ ਦੇ ਬਾਅਦ ਸੈਮ ਕੁਰੇਨ ਦਾ ਟੀਮ ਦੀ ਮਾਲਕਨ ਅਭਿਨੇਤਰੀ ਪ੍ਰੀਤੀ ਜ਼ਿੰਟਾ ਦੇ ਨਾਲ ਜਸ਼ਨ ਮਨਾਉਣ ਦਾ ਅੰਦਾਜ਼ ਸਾਰਿਆਂ ਦੇ ਦਿਲ ਨੂੰ ਛੂਹ ਗਿਆ।

sam IPL 2019: ਜਿੱਤ ਤੋਂ ਬਾਅਦ ਸੈਮ ਕੁਰੇਨ ਅਤੇ ਪ੍ਰੀਤੀ ਜ਼ਿੰਟਾ ਨੇ ਪਾਇਆ 'ਭੰਗੜਾ', ਦੇਖੋ ਵੀਡੀਓ

ਸੈਮ ਕੁਰੇਨ ਪ੍ਰੀਤੀ ਜ਼ਿੰਟਾ ਨੂੰ ਆਉਂਦੇ ਦੇਖਦੇ ਹੀ ਮੁਸਕੁਰਾ ਕੇ ਭੰਗੜਾ ਪਾਉਣ ਲੱਗੇ। ਪ੍ਰੀਤੀ ਨੇ ਵੀ ਕੁਰੇਨ ਦਾ ਸਾਥ ਦਿੱਤਾ ਅਤੇ ਫਿਰ ਜੱਫੀ ਪਾਈ।

-PTC News

  • Share