Advertisment

IPL ਨੂੰ ਲੈ ਕੇ ਆਈ ਵੱਡੀ ਖ਼ਬਰ, 25 ਸਤੰਬਰ ਤੋਂ 1 ਨਵੰਬਰ ਦੇ ਵਿਚਕਾਰ ਖੇਡਿਆ ਜਾ ਸਕਦੈ ਆਈਪੀਐਲ

author-image
Shanker Badra
Updated On
New Update
IPL ਨੂੰ ਲੈ ਕੇ ਆਈ ਵੱਡੀ ਖ਼ਬਰ, 25 ਸਤੰਬਰ ਤੋਂ 1 ਨਵੰਬਰ ਦੇ ਵਿਚਕਾਰ ਖੇਡਿਆ ਜਾ ਸਕਦੈ ਆਈਪੀਐਲ
Advertisment
IPL ਨੂੰ ਲੈ ਕੇ ਆਈ ਵੱਡੀ ਖ਼ਬਰ, 25 ਸਤੰਬਰ ਤੋਂ 1 ਨਵੰਬਰ ਦੇ ਵਿਚਕਾਰ ਖੇਡਿਆ ਜਾ ਸਕਦੈ ਆਈਪੀਐਲ:ਨਵੀਂ ਦਿੱਲੀ : ਇਸ ਬੁਰੇ ਦੌਰ 'ਚ ਕ੍ਰਿਕਟ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਇਹ ਹੈ ਕਿ ਬੀਸੀਸੀਆਈ ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦਾ ਆਯੋਜਨ 25 ਸਤੰਬਰ ਤੋਂ 1 ਨਵੰਬਰ ਵਿਚਕਾਰ ਕਰਵਾਉਣ ਬਾਰੇ ਸੋਚ ਰਹੀ ਹੈ। ਹਾਲਾਂਕਿ ਇਹ ਉਦੋਂ ਸੰਭਵ ਹੋ ਸਕੇਗਾ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ ਘੱਟ ਜਾਣਗੇ। ਜਦੋਂ ਖੇਡ ਮੰਤਰਾਲੇ ਨੇ ਖਿਡਾਰੀਆਂ ਨੂੰ ਸਟੇਡੀਅਮ ਅਤੇ ਖੇਡ ਕੰਪਲੈਕਸ ਵਿੱਚ ਸਿਖਲਾਈ ਦੇਣ ਦੀ ਆਗਿਆ ਦਿੱਤੀ ਹੈ,ਉਸ ਤੋਂ ਬਾਅਦ ਹੀ ਆਈਪੀਐਲ ਦੇ 13ਵੇਂ ਸੀਜ਼ਨ ‘ਤੇ ਗੱਲਬਾਤ ਸ਼ੁਰੂ ਹੋ ਗਈ ਹੈ। ਰਿਪੋਰਟ ਦੀ ਮੰਨੀਏ ਤਾਂ 25 ਸਤੰਬਰ ਤੋਂ 1 ਨਵੰਬਰ ਦਰਮਿਆਨ ਆਈਪੀਐਲ ਆਯੋਜਿਤ ਕਰਨ ਦੀ ਰਣਨੀਤੀ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ ਹਨ। ਇਸ ਮਾਮਲੇ 'ਚ ਇਕ ਫ੍ਰੈਂਚਾਈਜ਼ੀ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਅੱਗੇ ਦੀ ਰਣਨੀਤੀ ਵਿਚਾਰ ਅਧੀਨ ਹੈ।  ਇਸ ਨੂੰ ਧਿਆਨ ਵਿਚ ਰੱਖਦਿਆਂ ਅੱਗੇ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀ ਨਜ਼ਰ ਸਤੰਬਰ ਤੋਂ ਨਵੰਬਰ ਦੇ ਵਿਚਕਾਰ ਦੀ ਸਮਾਂ ਸੀਮਾ 'ਤੇ ਹੈ, ਕਿਉਂਕਿ ਲੀਗ ਸ਼ੁਰੂ ਕਰਨ ਲਈ ਇੱਕ ਮਹੀਨੇ ਦੀ ਪਲਾਨਿੰਗ ਦੀ ਜ਼ਰੂਰਤ ਹੋਵੇਗੀ। ਇਸ ਮਾਮਲੇ ਨਾਲ ਸਬੰਧ ਰੱਖਣ ਵਾਲੇ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਹਾਲਾਂਕਿ ਇਸ ਬਾਰੇ ਕੁਝ ਕਹਿਣਾ ਜ਼ਲਦਬਾਜ਼ੀ ਹੋਵੇਗਾ ਪਰ ਬੀਸੀਸੀਆਈ ਆਈਪੀਐਲ ਦੇ ਆਯੋਜਨ ਲਈ ਸਤੰਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਵਿਚਕਾਰ 'ਚ ਇਸ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾ ਰਹੀ ਹੈ। -PTCNews-
ipl-2020 ipl-2020-news
Advertisment

Stay updated with the latest news headlines.

Follow us:
Advertisment