Thu, Apr 25, 2024
Whatsapp

ਇਸ ਵਾਰ ਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

Written by  Shanker Badra -- March 02nd 2021 03:33 PM -- Updated: March 02nd 2021 03:35 PM
ਇਸ ਵਾਰ ਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਇਸ ਵਾਰ ਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ

ਚੰਡੀਗੜ੍ਹ : ਪ੍ਰਸਿੱਧ ਕ੍ਰਿਕਟ ਟੂਰਨਾਮੈਂਟ ਆਈ.ਪੀ.ਐਲ. ਇਸ ਵਾਰ ਭਾਰਤ ਵਿਚ ਹੀ ਖੇਡਿਆ ਜਾਵੇਗਾ ਅਤੇ ਇਸ ਸਾਲ ਸਿਰਫ 6 ਸੂਬਿਆਂ ਦੇ ਕ੍ਰਿਕੇਟ ਸਟੇਡੀਅਮ ਨੂੰ IPL 2021 ਹੋਸਟ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿਚ ਮੁੰਬਈ, ਦਿੱਲੀ, ਅਹਿਮਦਾਬਾਦ, ਚੇੱਨਈ, ਬੰਗਲੌਰ ਅਤੇ ਕੋਲਕਾਤਾ ਦੇ ਸਟੇਡੀਅਮ IPL 2021 ਹੋਸਟ ਕਰ ਸਕਣਗੇ। [caption id="attachment_478840" align="aligncenter" width="747"]Bharat Bandh on 26 Feb : Protest against rising fuel prices, GST , commercial markets to remain shut ਇਸ ਵਾਰਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ[/caption] ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਾਲ ਹੋਣ ਵਾਲੇ ਆਈ.ਪੀ.ਐਲ. ਮੈਚਾਂ ਲਈ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਨੂੰ IPL 2021 ਤੋਂ ਬਾਹਰ ਰੱਖੇ ਜਾਣ 'ਤੇ ਹੈਰਾਨੀ ਪ੍ਰਗਟ ਕੀਤੀ ਹੈ। ਇਸ ਸਾਲ ਹੋਣ ਵਾਲੇ IPL 'ਚੋਂ ਮੋਹਾਲੀ ਦੇ ਕ੍ਰਿਕਟ ਸਟੇਡੀਅਮ ਨੂੰ ਬਾਹਰ ਰੱਖਿਆ ਗਿਆ ਹੈ। [caption id="attachment_478841" align="aligncenter" width="1280"]IPL 2021 No in Mohali , Captain Amarinder Singh appealed to the BCCI and the IPL to reconsider the decision ਇਸ ਵਾਰਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ[/caption] ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਉਹ ਆਉਣ ਵਾਲੇ ਆਈਪੀਐਲ ਲਈ ਮੋਹਾਲੀ ਕ੍ਰਿਕਟ ਸਟੇਡੀਅਮ ਨੂੰ ਬਾਹਰ ਕੀਤੇ ਜਾਣ ਦੇ ਫੈਸਲੇ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਹੈ ਕਿ ਉਹ ਬੀ.ਸੀ.ਸੀ.ਆਈ. ਤੇ ਆਈ.ਪੀ.ਐਲ. ਨੂੰ ਅਪੀਲ ਕਰਦੇ ਹਨ ਕਿ ਇਸ ਫੈਸਲੇ 'ਤੇ ਮੁੜ ਵਿਚਾਰ ਕੀਤਾ ਜਾਵੇ। [caption id="attachment_478839" align="aligncenter" width="1022"]IPL 2021 No in Mohali , Captain Amarinder Singh appealed to the BCCI and the IPL to reconsider the decision ਇਸ ਵਾਰਮੋਹਾਲੀ 'ਚ ਨਹੀਂ ਹੋਵੇਗਾ IPL , ਕੈਪਟਨ ਨੇBCCI ਅਤੇ IPL ਨੂੰ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ[/caption] ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ ਉਨ੍ਹਾਂ ਬੀ ਸੀ ਸੀ ਆਈ ਅਤੇ ਆਈ ਪੀ ਐਲ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਮੋਹਾਲੀ ਆਈਪੀਐਲ ਦੀ ਮੇਜ਼ਬਾਨੀ ਨਹੀਂ ਕਰ ਸਕਦਾ ਅਤੇ ਪੰਜਾਬ ਸਰਕਾਰ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਆ ਦੇ ਸਾਰੇ ਲੋੜੀਂਦੇ ਪ੍ਰਬੰਧ ਕਰੇਗੀ। -PTCNews


Top News view more...

Latest News view more...