ਇਸ ਤਰੀਕ ਤੋਂ ਖੇਡੇ ਜਾਣਗੇ IPL 2021 ਦੇ ਬਾਕੀ ਬਚੇ ਹੋਏ ਮੈਚ

By Baljit Singh - June 07, 2021 6:06 pm

ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੈਚਾਂ ਦੀ ਸ਼ੁਰੂਆਤ 19 ਸਤੰਬਰ ਤੋਂ ਹੋਵੇਗੀ ਤੇ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਇਸ ਦਾ ਜਾਣਕਾਰੀ ਦਿੱਤੀ ਹੈ।

ਪੜੋ ਹੋਰ ਖਬਰਾਂ: ਦੇਸ਼ ਦੇ 18+ ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੀ. ਸੀ. ਸੀ. ਆਈ. ਨੇ ਆਪਣੀ ਬੈਠਕ ਵਿਚ ਆਈ. ਪੀ. ਐੱਲ. 2021 ਦੇ ਬਚੇ ਹੋਏ 31 ਮੈਚਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕਰਾਉਣ ਦੇ ਫ਼ੈਸਲੇ ਉੱਤੇ ਮੋਹਰ ਲਾਈ ਸੀ। ਕਈ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਬੀ. ਸੀ. ਸੀ. ਆਈ. ਨੇ 4 ਮਈ ਤੋਂ ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।

ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ

ਏ. ਐੱਨ. ਆਈ. ਦੇ ਨਾਲ ਗੱਲਬਾਤ ਕਰਦੇ ਹੋਏ ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆਕਿ ਅਮੀਰਾਤ ਕ੍ਰਿਕਟ ਬੋਰਡ (ਈ. ਸੀ. ਬੀ.) ਨਾਲ ਗੱਲਬਾਤ ਚੰਗੀ ਰਹੀ ਤੇ ਉਨ੍ਹਾਂ ਨੇ ਜ਼ੁਬਾਨੀ ਤੌਰ ਉੱਤੇ ਬੀ. ਸੀ. ਸੀ. ਆਈ. ਦੀ ਐੱਸ. ਜੀ. ਐੱਮ. (ਸਪੈਸ਼ਲ ਜਨਰਲ ਬਾਡੀ ਮੀਟਿੰਗ) ਤੋਂ ਪਹਿਲਾਂ ਹੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਹਾਮੀ ਭਰ ਦਿੱਤੀ ਸੀ। ਸੀਜ਼ਨ ਦੇ ਦੁਬਾਰਾ ਚਾਲੂ ਹੋਣ ਨਾਲ ਪਹਿਲਾ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ 15 ਅਕਤੂਬਰ ਨੂੰ ਫ਼ਾਈਨਲ ਹੋਵੇਗਾ। ਵਿਦੇਸ਼ੀ ਖਿਡਾਰੀਆਂ ਦੀ ਉਪਲਬਧਤਾ ਉੱਤੇ ਗੱਲ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਟੂਰਨਾਮੈਂਟ ਲਈ ਉਪਲਬਧ ਰਹਿਣਗੇ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

ਇਸ ਤੋਂ ਪਹਿਲਾਂ, ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਸਾਫ਼ ਕੀਤਾ ਸੀ ਕਿ ਵਿਦੇਸ਼ੀ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਨਾਲ ਟੂਰਨਾਮੈਂਟ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਸੀ , ਅਸੀਂ ਵਿਦੇਸ਼ੀ ਖਿਡਾਰੀਆਂ ਦੇ ਮੁੱਦੇ ’ਤੇ ਵੀ ਗੱਲਬਾਤ ਕੀਤੀ ਸੀ। ਸਾਡਾ ਮੁੱਖ ਫ਼ੋਰਸ ਆਈ. ਪੀ. ਐੱਲ. ਦੇ ਸੀਜ਼ਨ ਨੂੰ ਪੂਰਾ ਕਰਨ ’ਤੇ ਹੈ। ਇਸ ਨੂੰ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਜੋ ਵੀ ਵਿਦੇਸ਼ੀ ਖਿਡਾਰੀ ਉਪਲਬਧ ਹੋਣਗੇ ਤਾਂ ਠੀਕ ਹੈ। ਜੋ ਬਚੇ ਹੋਏ ਮੈਚ ਲਈ ਉਪਲਬਧ ਨਹੀਂ ਹੋਣਗੇ ਉਨ੍ਹਾਂ ਦੀ ਵਜ੍ਹਾ ਨਾਲ ਅਸੀਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਬੰਦ ਨਹੀਂ ਕਰਾਂਗੇ।

-PTC News

adv-img
adv-img