IPL 2021 :  2 ਖਿਡਾਰੀ ਆਏ ਕੋਰੋਨਾ ਪਾਜ਼ੀਟਿਵ , ਅੱਜ ਦਾ IPL 2021 ਮੈਚ ਹੋਇਆ ਮੁਲਤਵੀ 

IPL 2021 : Today's clash between Kolkata Knight Riders and Royal Challengers Bangalore postponed
IPL 2021 :  2 ਖਿਡਾਰੀ ਆਏ ਕੋਰੋਨਾ ਪਾਜ਼ੀਟਿਵ , ਅੱਜ ਦਾ IPL 2021 ਮੈਚ ਹੋਇਆ ਮੁਲਤਵੀ 

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਦਾ ਅਸਰ ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ਉੱਤੇ ਵੀ ਪੈ ਗਿਆ ਹੈ।ਸੋਮਵਾਰ ਨੂੰ ਹੋਣ ਵਾਲੇ ਕੋਲਕਾਤਾ ਨਾਈਟ ਰਾਈਡਰਸ (KKR) ਤੇ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ।

ਪੰਜਾਬ ‘ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ

IPL 2021 : Today's clash between Kolkata Knight Riders and Royal Challengers Bangalore postponed
IPL 2021 :  2 ਖਿਡਾਰੀ ਆਏ ਕੋਰੋਨਾ ਪਾਜ਼ੀਟਿਵ , ਅੱਜ ਦਾ IPL 2021 ਮੈਚ ਹੋਇਆ ਮੁਲਤਵੀ

ਜਾਣਕਾਰੀ ਮੁਤਾਬਕ ਕੋਲਕਾਤਾ ਦੇ 2 ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਆਈਪੀਐੱਲ ਦੇ 14ਵੇਂ ਸੀਜ਼ਨ ਦੇ 30ਵੇਂ ਮੈਚ ਵਿਚ ਸੋਮਵਾਰ ਨੂੰ ਅਹਿਮਦਾਬਾਦ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਣਾ ਸੀ। ਇਹ ਮੁਕਾਬਲਾ ਸ਼ਾਮ 7:30 ਵਜੇ ਖੇਡਿਆ ਜਾਣਾ ਸੀ।

IPL 2021 : Today's clash between Kolkata Knight Riders and Royal Challengers Bangalore postponed
IPL 2021 :  2 ਖਿਡਾਰੀ ਆਏ ਕੋਰੋਨਾ ਪਾਜ਼ੀਟਿਵ , ਅੱਜ ਦਾ IPL 2021 ਮੈਚ ਹੋਇਆ ਮੁਲਤਵੀ

ਕੋਰੋਨਾ ਕਾਲ ਵਿਚ ਬੀ.ਸੀ.ਸੀ.ਆਈ. ਨੇ ਮਜ਼ਬੂਤ ‘ਬਾਇਓ-ਬਬਲ’ ਦਾ ਹਵਾਲਾ ਦਿੱਤਾ ਸੀ, ਜਿਸ ਦੇ ਬਾਅਦ ਹੁਣ ਤੱਕ 29 ਮੈਚ ਸਫਲਤਾਪੂਰਵਕ ਕਰਾਏ ਗਏ। ਚੇੱਨਈ ਤੇ ਮੁੰਬਈ ਦੇ ਪੜਾਅ ਦੇ ਸਾਰੇ ਮੈਚ ਪੂਰੇ ਹੋਏ ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੈਡੀਅਮ ਵਿਚ ਸੀਜ਼ਨ ਦੇ 30ਵੇਂ ਮੈਚ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ।

IPL 2021 : Today's clash between Kolkata Knight Riders and Royal Challengers Bangalore postponed
IPL 2021 :  2 ਖਿਡਾਰੀ ਆਏ ਕੋਰੋਨਾ ਪਾਜ਼ੀਟਿਵ , ਅੱਜ ਦਾ IPL 2021 ਮੈਚ ਹੋਇਆ ਮੁਲਤਵੀ

ਪੜ੍ਹੋ ਹੋਰ ਖ਼ਬਰਾਂ : ਕੀ ਭਾਰਤ ‘ਚ 3 ਮਈ ਤੋਂ 20 ਮਈ ਤੱਕ ਮੁੜ ਲੱਗੇਗਾ ਮੁਕੰਮਲ ਲੌਕਡਾਊਨ ?, ਪੜ੍ਹੋ ਅਸੀਂ ਸੱਚਾਈ 

ਦੱਸ ਦੇਈਏ ਕਿ ਆਈਪੀਐਲ ਦੇ 14 ਵੇਂ ਸੀਜ਼ਨ ਦੇ 30ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦਾ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਮੁਕਾਬਲਾ ਹੋਣਾ ਸੀ।ਇਸ ਮੈਚ ਨੂੰ ਹੁਣ ਫਿਰ ਤੋਂ ਕਿਸੇ ਹੋਰ ਦਿਨ ਆਯੋਜਿਤ ਕੀਤਾ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ ਤੋਂ ਬਾਅਦ ਹੁਣ ਚੇੱਨਈ ਸੁਪਰ ਕਿੰਗਸ ਦੇ 3 ਮੈਂਬਰਾਂ ਨੂੰ ਕੋਰੋਨਾ ਹੋਇਆ।
-PTCNews