IPL ਸਪਾਟ ਫਿਕਸਿੰਗ: ਉਮਰਭਰ ਪਾਬੰਦੀ ਦੇ ਖਿਲਾਫ ਸ਼੍ਰੀ ਸੰਥ ਦੀ ਅਰਜੀ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

sree
IPL ਸਪਾਟ ਫਿਕਸਿੰਗ: ਉਮਰਭਰ ਪਾਬੰਦੀ ਦੇ ਖਿਲਾਫ ਸ਼੍ਰੀ ਸੰਥ ਦੀ ਅਰਜੀ 'ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

IPL ਸਪਾਟ ਫਿਕਸਿੰਗ: ਉਮਰਭਰ ਪਾਬੰਦੀ ਦੇ ਖਿਲਾਫ ਸ਼੍ਰੀ ਸੰਥ ਦੀ ਅਰਜੀ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ,ਨਵੀਂ ਦਿੱਲੀ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਸ਼੍ਰੀ ਸੰਥ ਆਈ.ਪੀ.ਐੱਲ. ਸਪਾਟ ਫਿਕਸਿੰਗ ਮਾਮਲੇ ‘ਚ ਉਮਰਭਰ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ। ਜਿਸ ਦੌਰਾਨ ਅੱਜ ਉਹਨਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਫੈਸਲਾ ਸੁਣਾਏਗਾ।

sc
IPL ਸਪਾਟ ਫਿਕਸਿੰਗ: ਉਮਰਭਰ ਪਾਬੰਦੀ ਦੇ ਖਿਲਾਫ ਸ਼੍ਰੀ ਸੰਥ ਦੀ ਅਰਜੀ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਕੇ.ਐੱਮ. ਜੋਸੇਫ ਦੀ ਬੈਂਚ ਅੱਜ ਸਵੇਰੇ 10:30 ਵਜੇ ਫੈਸਲਾ ਸੁਣਾ ਸਕਦੀ ਹੈ। ਦਰਅਸਲ ਬੀ.ਸੀ.ਸੀ.ਆਈ. ਨੇ ਸ਼੍ਰੀ ਸੰਥ ‘ਤੇ ਆਈ.ਪੀ.ਐੱਲ. -2013 ‘ਚ ਸਪਾਟ ਫਿਕਸਿੰਗ ਦਾ ਦੋਸ਼ੀ ਪਾਏ ਜਾਣ ‘ਤੇ ਉਮਰਭਰ ਪਾਬੰਦੀ ਲਗਾਈ ਸੀ, ਇਸ ਦੇ ਖਿਲਾਫ ਸ਼੍ਰੀ ਸੰਥ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।

sree
IPL ਸਪਾਟ ਫਿਕਸਿੰਗ: ਉਮਰਭਰ ਪਾਬੰਦੀ ਦੇ ਖਿਲਾਫ ਸ਼੍ਰੀ ਸੰਥ ਦੀ ਅਰਜੀ ‘ਤੇ ਸੁਪਰੀਮ ਕੋਰਟ ਦਾ ਫੈਸਲਾ ਅੱਜ

ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ ਕੋਰਟ ‘ਚ ਕਿਹਾ ਕਿ ਸ਼੍ਰੀ ਸੰਥ ‘ਤੇ ਭ੍ਰਿਸ਼ਟਾਚਾਰ, ਸੱਟੇਬਾਜ਼ੀ ਅਤੇ ਖੇਡ ਨੂੰ ਬੇਇੱਜਤ ਕਰਨ ਦੇ ਆਰੋਪ ਹਨ।

-PTC News