Advertisment

ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ

author-image
Shanker Badra
Updated On
New Update
ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ
Advertisment
ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ:ਇਰਾਕ : ਇਰਾਕ ਵਿੱਚ ਮੋਸੁਲ ਸ਼ਹਿਰ ਦੇ ਨੇੜੇ ਟਿਗਰਿਸ ਨਦੀ ਵਿਚ ਕਿਸ਼ਤੀ ਡੁੱਬਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਵਿੱਚ ਘੱਟੋ ਘੱਟ 94 ਲੋਕਾਂ ਦੀ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀ ਵਿਚ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ , ਜੋ ਕੁਰਦ ਨਵਾਂ ਸਾਲ ਮਨਾ ਰਹੇ ਸਨ।ਇਨ੍ਹਾਂ ਮਰਨ ਵਾਲਿਆਂ ਵਿਚ 19 ਬੱਚੇ ਵੀ ਸ਼ਾਮਲ ਹਨ। Iraq Mosul City Near Boat sink 94 deaths ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ ਇਸ ਸਬੰਧੀ ਉਤਰੀ ਨਾਈਨਵੇਹ ਪ੍ਰਾਂਤ ਵਿਚ ਨਾਗਰਿਕ ਸੁਰੱਖਿਆ ਦੇ ਮੁੱਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਹੈ ਕਿ ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਜਾ ਰਹੇ ਸਨ।ਉਨ੍ਹਾਂ ਨੇ ਦੱਸਿਆ ਕਿ ਨਵਰੋਜ ਕੁਰਦ ਨਵੇਂ ਸਾਲ ਅਤੇ ਬਸੰਤ ਰੁੱਤ ਦੇ ਆਗਮਨ ਦਾ ਪ੍ਰਤੀਕ ਹੈ। Iraq Mosul City Near Boat sink 94 deaths ਇਰਾਕ ਦੇ ਮੋਸੁਲ ਸ਼ਹਿਰ ਨੇੜੇ ਨਦੀ 'ਚ ਕਿਸ਼ਤੀ ਡੁੱਬਣ ਨਾਲ 94 ਲੋਕਾਂ ਦੀ ਮੌਤ ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦ੍ਰ ਨੇ ਦੱਸਿਆ ਹੈ ਕਿ ਭਾਲ ਅਜੇ ਵੀ ਜਾਰੀ ਹੈ।ਉਨ੍ਹਾਂ ਨੇ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਕਿਸ਼ਤੀ ਪਲਟ ਗਈ ਹੈ।
  • PTC News
-
latest-news india-latest-news news-in-punjabi news-in-punjab iraq-news boat-sink-94-death-news
Advertisment

Stay updated with the latest news headlines.

Follow us:
Advertisment